ਇਸ ਬਾਰ ਆਪਣੇ ਜੱਦੀ ਪਿੰਡ ਪੁਰਹੀਰਾਂ (ਹੁਸ਼ਿਆਰਪੁਰ, ਪੰਜਾਬ) ਗਿਆ ਤਾਂ ਬਹੁਤ ਸਾਰੇ ਬਦਲਾਅ ਵੇਖੇ। ਜੋ ਜੁਆਕ ਸੀ ਵੱਡੇ ਹੋ ਗਏ, ਜੁਆਨ ਬੁੱਢੇ ਤੇ ਕਈ ਬਜ਼ੁਰਗ ........। ਵਕ਼ਤ ਦਾ ਚੱਕਰ ਚੱਲੀ ਜਾ ਰਿਹਾ ਆ।
ਘਰ ਦੇ ਕੋਲ ਇਕ ਪਾਰਕ ਹੈ ਜਿੱਥੇ ਦੋ ਬਾਸਕਟਬਾਲ ਦੀਆਂ ਗਰਾਊਡਾਂ ਆ ਜਿੱਥੇ ਮੁੰਡੇ ਕੁੜੀਆਂ ਖੇਲ ਰਹੇ ਆ। ਉੱਥੇ ਹੀ ਸਾਰੇ ਸਰੀਰ ਦੀ ਵਰਜਿਸ਼ ਕਰਨ ਵਾਲਿਆਂ ਮਸ਼ੀਨਾਂ ਆ। ਇੱਕ ਪੰਜਾਬ ਪੁਲਿਸ ਅਧਿਕਾਰੀ ਹੈ ਜੋ ਇਹ ਸਭ ਦੀ ਦੇਖ ਰੇਖ ਕਰ ਰਿਹਾ। ਜਿੱਥੇ ਕਿ ਪੁਲਿਸ ਦਾ ਮਹਿਕਮਾ ਇੰਨਾ ਬਦਨਾਮ ਹੈ ਉੱਥੇ ਇਸ ਤਰ੍ਹਾਂ ਦੇ ਖੇਡਾਂ ਨੂੰ ਸਮਰਪਿਤ ਬੰਦੇ ਵੀ ਨੇ, ਸਲਾਮ ਇਸ ਸ਼ਖਸ਼ੀਅਤ ਨੂੰ।
ਜਿੱਥੇ ਪੰਜਾਬ ਨਸ਼ਿਆਂ ਲਈ ਬਦਨਾਮ ਹੈ, ਉੱਥੇ ਹੀ ਜ਼ਰੂਰਤ ਹੈ ਇਸ ਤਰ੍ਹਾਂ ਦੇ ਉਪਰਾਲਿਆਂ ਦੀ।
ਸੋ ਜੋ ਵਿਦੇਸ਼ਾਂ ਚ ਨੇ ਆਪਣੇ ਪਿੰਡਾਂ ਚ ਗਰਾਊਡਾਂ ਬਣਵਾਉਣ, ਲਾਇਬ੍ਰੇਰੀਆਂ ਖੁਲਵਾਉਣ,ਸਰਕਾਰੀ ਸਕੂਲ ਪੱਕੇ ਕਰਵਾਉਣ। ਸਿਰਫ ਨਿੰਦਾ ਕਰਕੇ ਕੁਝ ਨਹੀਂ ਹੋਣਾ।
ਪਾਰਕ ਚ ਚਾਚੀ ਸਪੋਰਟ ਸ਼ੂ ਪਾਕੇ ਸੈਰ ਕਰਦੀ ਮਿਲੀ।
ਮੋਰ੍ਹਾਂ ਦੀ ਅਵਾਜ਼ ਆ ਰਹੀ ਸੀ। ਮੋਰ੍ਹਾਂ ਨੂੰ ਪਿੰਡ ਚ ਬਹੁਤ ਬਜ਼ੁਰਗ ਦਰਖ਼ਤ ਨੇ ਜੋ ਇਹਨਾਂ ਨੂੰ ਸਾਂਭੀ ਬੈਠੇ ਨੇ।
ਇਹ ਵੀ ਇੱਕ ਵਿਰਾਸਤ ਦੇ ਗਵਾਹ ਨੇ, ਕ ਈ ਮੌਸਮ ਵੇਖੇ ਨੇ ਇਹਨਾਂ ਨੇ। ਜੇ ਕਦੇ ਕੋਈ ਟੈਕਨੋਲੋਜੀ ਵਿਕਸਿਤ ਹੋਵੇ ਤਾਂ ਇਹਨਾਂ ਨਾਲ ਗਗਲ ਕਰਕੇ ਅਸੀਂ ਕਈ ਕਹਾਣੀਆਂ ,ਕਿੱਸੇ ਸੁਣ ਸਕਦੇ ਹਾਂ, ਬਹੁਤ ਕੁਝ ਸਿੱਖ ਸਕਦੈ ਹਾਂ।
ਉੱਥੇ ਪਾਰਕ ਚ ਕੁਝ ਹੋਰ ਚਿਹਰੇ ਵੀ ਮਿਲੇ।
ਇਕ ਦੀ ਪਤਨੀ ਸਵਰਗ ਸਿਧਾਰ ਗਈ ਤੇ ਉਸਨੇ ਵਿਆਹ ਕੀਤਾ ਬੱਚਿਆਂ ਲਈ। ਬੱਚੇ ਬਾਹਰ ਆਸਟ੍ਰੇਲੀਆ ਭੇਜੇ ਪੜ੍ਹਨ ਲਈ। ਦੂਜਾ ਇਕ ਅਧਿਆਪਕ ਉਹ ਵੀ ਤਿਆਰੀ ਚ ਹੈ ਬੱਚੇ ਆਸਟ੍ਰੇਲੀਆ ਭੇਜਣ ਦੀ।
ਫਿਰ ਬਾਪੂ ਤੇ ਨੇੜੇ ਮੇਰੇ ਮਿੱਤਰ ਸ਼ਿਵਜਿੰਦਰ ਕੇਦਾਰ ਹੋਰਾਂ ਨੇ ਘਰ ਇੱਕ ਲਾਇਬ੍ਰੇਰੀ ਦੇਣੀ ਸੀ ਤਾਂ ਇਕ ਕਿਤਾਬ ਪ੍ਰੇਮੀ ਸੱਜਣ Jasvir Begampuri ਹੋਰ੍ਹਾਂ ਨਾਲ ਉਹਨਾਂ ਦੇ ਘਰ ਗਿਆ। ਉਹਨਾਂ ਨਾਲ ਉਹਨਾਂ ਦਾ ਇੱਕ ਮਿਤਰ ਵੀ ਸੀ।
ਮੈਂ ਵੀ ਕੁਝ ਕਿਤਾਬਾਂ ਲਈਆਂ।
ਜਦ ਸ਼ੇਰਗਡ਼ ਪਿੰਡ ਪੁੱਜੇ ਤਾਂ Gurdeep Singh ਹੋਰ੍ਹਾਂ ਨੂੰ ਫੋਨ ਕੀਤਾ। ਇੱਥੇ ਇਹ ਦੱਸਣਾ ਜਰੂਰੀ ਹੈ ਉਹਨਾਂ ਦੀ ਇੱਕ ਗਜ਼ਲ ਅੱਜ ਤੋਂ 30 ਕੁ ਸਾਲ ਪਹਿਲਾਂ ਬਹੁਤ ਮਕਬੂਲ ਹੋਈ ਸੀ
"ਇਸ਼ਕ ਆਖਦਾ ਏ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ
ਕੁਝ ਕਹਿਣ ਵੀ ਨਹੀਂ ਦੇਣਾ ਤੇ ਚੁੱਪ ਰਹਿਣ ਵੀ ਨਹੀਂ ਦੇਣਾ"
ਗੀਤ ਦਾ ਆਨੰਦ ਮਾਣੋ
https://youtu.be/mL7yMJ5qSJw
ਫਿਰ ਬਾਪੂ ਹੋਰ੍ਹਾਂ ਦੀ ਤਸਵੀਰ ਫੇਸਬੁੱਕ ਤੇ ਵੇਖਕੇ ਇਕਵਿੰਦਰ ਢੱਟ ਹੋਰ੍ਹਾਂ ਕੁਝ ਲਿਖਿਆ ਤਾਂ ਮਸੈਂਜਰ ਤੇ ਉਹਨਾਂ ਨਾਲ ਵੀ ਗੱਲ ਕੀਤੀ। ਉਹ ਅਮਰੀਕਾ ਨੇ।
ਉਹਨਾਂ ਦਾ ਇੱਕ ਮਸ਼ਹੂਰ ਸ਼ੇ'ਅਰ ਹੈ
ਅੰਬ ਚੂਪਣ ਆਵੀਂ ਦੁਸਹਿਰੀ ਪਿੰਡ ਪੁਰਹੀਰਾਂ
ਇਕਵਿੰਦਰ ਘਰ ਹੀ ਹੁੰਦਾ ਏ ਬਰਸਾਤਾਂ ਵਿੱਚ
ਫਿਰ ਆਉਂਦੇ ਹੋਏ ਢੋਲਣਵਾਲ ਦੇ ਮੋੜ ਤੇ ਇੱਕ ਸੇਵਾ ਘਰ ਬਣਿਆ ਹੈ ਜਿੱਥੇ ਹਰ ਰੋਜ਼ ਲੱਗਭਗ 15 ਬਲੈਰੋ ਜੀਪਾਂ ਚ ਪੰਜਾਬ ਦੇ ਅਲੱਗ ਅਲੱਗ ਹਸਪਤਾਲਾਂ ਚ ਲੰਗਰ ਭੇਜਿਆ ਜਾਂਦਾ ਆ ਉਹ ਵੀ ਬਿਨਾਂ ਨਾਗਾ। ਆਟਾ ਗੁੰਨਣ ਵਾਲੀ ਆਟੋਮੈਟਿਕ ਮਸ਼ੀਨ ਰੋਟੀਆਂ ਸੇਕਣ ਵਾਲੀ ਕਨਵੇਅਰ। ਇਹ ਸਾਡੇ ਹੀ ਪਿੰਡ ਦੇ ਇੱਕ ਬੰਦੇ ਨੇ ਸ਼ੁਰੂ ਕੀਤਾ ਆ ਜੋ ਅੱਜਕਲ ਕਨੇਡਾ ਚ ਨੇ।
ਬਿਸਕੁਟ ਤੇ ਪੀਜਾ ਬਣਾਉਣ ਵਾਲੀਆਂ ਮਸ਼ੀਨਾਂ ਵੀ ਨੇ।
ਅਸੀਂ ਉਥੇ ਲੰਗਰ ਖਾਧਾ।
ਇਕ ਸਰਦਾਰ ਜੀ ਮਿਲੇ ਤਾਂ ਓਹਨਾਂ ਨਾਲ ਗੱਲ ਹੋਈ ਕਿ ਬੱਚੇ ਪੰਜਾਬ ਛੱਡਕੇ ਬਾਹਰਲੇ ਮੁਲਕਾਂ ਚ ਜਾ ਰਹੇ ਨੇ।
ਉਹਨਾਂ ਦੱਸਿਆ ਉਹਨਾਂ ਨੂੰ ਇੱਕ ਬੰਦਾ ਜਾਣਦਾ ਹੈ ਉਸਦੇ ਬੱਚੇ ਅਮਰੀਕਾ ਚ ਸੀ। ਉਸਨੇ ਵੇਖਿਆ ਕਿ ਬੱਚਿਆਂ ਚ ਚੰਗੇ ਸੰਸਕਾਰ ਨਹੀਂ ਪੈਦਾ ਹੋ ਰਹੇ ਉਹ ਉਹਨਾਂ ਨੂੰ ਲੈਕੇ ਭਾਰਤ ਆ ਗਿਆ ਬਾਹਰਵੀਂ ਕਲਾਸ ਤਕ ਇਥੇ ਪੜ੍ਹਾਇਆ।
ਫਿਰ ਉਹਨਾਂ ਨੂੰ ਦੁਬਾਰਾ ਅਮਰੀਕਾ ਭੇਜ ਦਿੱਤਾ।
ਇਸ ਨਾਲ ਇੱਕ ਪੰਜਾਬ ਵਿਕਸਿਤ ਹੋ ਗਿਆ।
ਹੁਣ ਉਸ ਤੇ ਬਾਹਰਲੀ ਪੱਤ ਇੰਨਾ ਅਸਰ ਨਹੀਂ ਕਰੂਂਗੀ।
ਫਿਰ ਉਹਨਾਂ ਨਾਲ ਗੱਲ ਹੋਈ ਕਿ ਪੰਜਾਬ ਦਾ ਇੰਨਾ ਮਾੜਾ ਹਾਲ ਕਿਉਂ ਹੋਇਆ?
ਮੈਨੂੰ ਕੋਈ ਸਹੀ ਉੱਤਰ ਨਹੀਂ ਮਿਲਿਆ ਤਾਂ ਉਹ ਕਹਿੰਦੇ ਅੱਜ ਤੋਂ 30 ਕੁ ਸਾਲ ਪਹਿਲਾਂ ਪੰਜਾਬੀ ਲੋਕ ਦੂਜਿਆਂ ਨੂੰ ਨੌਕਰੀਆਂ ਦਿੰਦੇ ਸੀ ਪਰ ਉਹ ਨਿਕੰਮੇ ਹੋ ਗਏ ਹਰ ਕੰਮ ਲਈ ਬਿਹਾਰ ਦੇ ਬੰਦੇ ਰੱਖ ਲਏ ਤੇ ਆਪ ਬਾਹਰ ਲੰਘ ਗਏ। ਹੁਣ ਖੇਤੀ ਕੋਈ ਨਹੀਂ ਕਰ ਰਿਹਾ।
ਨਸ਼ੇ ਖਾ ਗਏ ਨੇ ਕੌਮ ਨੂੰ।
ਹੋਰ ਵੀ ਬਹੁਤ ਸਾਰੇ ਕਾਰਨ ਨੇ ਕਿ ਸਰਕਾਰਾਂ ਨੇ ਫੈਕਟਰੀਆਂ ਨੂੰ ਪ੍ਰੋਹਤਸਾਹਣ ਨਹੀਂ ਦਿੱਤਾ ਉਹਨਾਂ ਨੇ ਫੈਕਟਰੀਆਂ ਪੰਜਾਬ ਤੋਂ ਬਾਹਰ ਲਾ ਲਈਆਂ, ਜਿਵੇਂ ਗੁਜਰਾਤ, ਹਿਮਾਚਲ ਚ।
ਮੈਂ ਨਰਿੰਦਰ ਸਿੰਘ ਕਪੂਰ ਹੋਰਾਂ ਨੂੰ ਸੁਣ ਰਿਹਾ ਸੀ
ਉਹਨਾਂ ਕਿਹਾ ਮਹਾਂਰਾਸ਼ਟਰ ਤੇ ਗੁਜਰਾਤ ਚ ਵੱਡੀਆਂ ਫੈਕਟਰੀਆਂ ਨੇ ਕਿਉਂਕਿ ਉਹ ਸਮੁੰਦਰ ਲਾਗੇ ਨੇ। ਉਹ ਅਸਾਨੀ ਨਾਲ ਆਪਣਾ ਸਮਾਨ ਬਾਹਰਲੇ ਮੁਲਕਾਂ ਨੂੰ ਭੇਜ ਸਕਦੇ ਨੇ ਜਿਸ ਕਰਕੇ ਉਹ ਖੁਸ਼ਹਾਲ ਨੇ। ਪੰਜਾਂਬ ਚ ਖੇਤੀ ਦੇ ਨਾਲ ਅਜਿਹੇ ਉਦਯੋਗ ਹੋਣੇ ਚਾਹੀਦੇ ਨੇ ਤਾਂ ਕਿ ਪੰਜਾਬੀ ਅਮੀਰ ਹੋ ਸਕਣ ਤੇ ਬਾਹਰਲੇ ਮੁਲਕਾਂ ਵੱਲ ਘੱਟ ਜਾਣ।
ਉਹ ਬੰਦੇ ਨੇ ਮੈਨੂੰ ਪੁੱਛਿਆ ਤੂੰ ਰੰਗਾਂ ਦੀ ਗਾਗਰ ਕਿਤਾਬ ਪੜ੍ਹੀ ਆ?
ਮੈਂ ਕਿਹਾ, ਜੀ ਹਾਂਜੀ ਸਰਦਾਰਾ ਸਿੰਘ ਜੋਹਲ ਹੋਰਾਂ ਦੀ।
ਉਹ ਕਹਿੰਦੇ ਹਾਂਜੀ।
ਫਿਰ ਹੋਰ ਕਈ ਵਿਸ਼ਿਆਂ ਤੇ ਓਹਨਾ ਨਾਲ ਗੱਲਬਾਤ ਹੋਈ।
ਅਸੀਂ ਘਰ ਮੁੜ ਆਏ।
ਫਿਰ ਇਕ ਦਿਨ ਬਾਪੂ ਜੀ ਦੇ ਮਿੱਤਰ Subjinder Kedar ਆਏ ਆਉਣ ਵੇਲੇ ਜਾਮੁਨਾ ਲੈ ਆਏ।
ਓਹਨਾਂ ਨੇ ਦੋ ਕਹਾਣੀਆਂ ਸੁਣਾਈਆਂ।
ਫਿਰ ਅੰਕਲ ਨੇ ਕਿਹਾ ਇਹ ਹਰ ਰੋਜ਼ ਆਪਣੇ ਬੱਚਿਆਂ ਦੇ ਸਿਰ ਤੇ ਹੱਥ ਫੇਰਦੇ ਤੇ ਪੁੱਛਦੇ ਅੱਜ ਓਹਨਾ ਸਕੂਲ ਚ ਕੀ ਕੀਤਾ? ਜਿਸ ਨਾਲ ਇਕ ਦੋਸਤੀ ਕਾਇਮ ਹੋਈ।
ਫਿਰ ਮੈਂ ਆਪਣੀ ਗੁਰੂ ਮਾਂ, ਰਾਣੀ ਆਂਟੀ ਕੋਲ ਗਿਆ। ਉਹ ਕ੍ਰਿਸ਼ਨ ਭਗਤ ਨੇ। ਓਹਨਾਂ ਨੇ ਪ੍ਰਮਾਤਮਾ ਤੇ ਸਾਰੀ ਡੋਰ ਛੱਡੀ ਹੋਈ ਹੈ। ਇੱਕ ਵਾਰ ਮੈਂ ਉਹਨਾਂ ਦੇ ਸਿਰ ਚ ਬਹੁਤ ਪੀੜ ਤੇ ਓਹਨਾ ਦਾ ਬੇਟਾ ਕੋਲ ਬੈਠਾ ਪਾਠ ਕਰ ਰਿਹਾ ਸੀ।
ਮੈਂ ਕਿਹਾ ਕੋਈ ਦਵਾਈ ਲਈ? ਤਾਂ ਉਹ ਕਹਿੰਦੇ ਇਹੀ ਰਾਮ ਨਾਮ ਹੀ ਦਵਾ ਹੈ।
ਮੇਰਾ ਮਨ ਕਦੇ ਸੰਸ਼ਾ ਚ ਹੁੰਦਾ ਤਾਂ ਉਹਨਾਂ ਨਾਲ ਗੱਲ ਕਰ ਲੈਂਦਾ ਹਾਂ । ਉਹਨਾਂ ਦੀ ਆਵਾਜ਼ ਕੰਨ ਚ ਪੈਂਦੇ ਹੀ ਮਨ ਸ਼ਾਂਤ ਹੋ ਜਾਂਦਾ ਹੈ
ਸਾਡੇ ਘਰ ਲਾਗੇ ਪੀਜ਼ੇ ਦੀ ਦੁਕਾਨ ਖੁੱਲ ਗਈ ਹੈ।
ਸੁਣਿਆ ਪਿੰਡ ਚ ਇਕ ਬੈਡਮਿੰਟਨ ਦਾ ਕੋਰਟ ਬਣ ਗਿਆ। ਇਕ ਕਬੱਡੀ ਦਾ ਮੈਦਾਨ ਵੀ ਹੈ ਜਿੱਥੇ ਮੁੰਡੇ ਜ਼ੋਰ ਅਜ਼ਮਾਉਂਦੇ ਨੇ।
ਇਹ ਸਭ ਗੱਲਾਂ ਰਮਨ ਹੋਰਾਂ ਨੇ ਦੱਸੀਆਂ ਉਹ ਵੀ ਕ੍ਰਿਸ਼ਨ ਭਗਤ ਨੇ। ਮੈਂ ਓਹਨਾ ਨਾਲ ਹੀ ਇੱਕ ਵਾਰ ਵ੍ਰਿੰਦਾਵਨ ਗਿਆ ਸੀ।
ਕਿਆ ਮਸਤੀ ਸੀ ਉੱਥੇ! ਸਾਨੂੰ ਇਕ ਸੰਤਾਂ ਨੇ ਲਹਸੁਨ ਪਿਆਜ ਤੋਂ ਬਿਨਾ ਅਲੂਆਂ ਦੀ ਸਬਜ਼ੀ ਖਿਲਾਈ ਸੀ ਕਿ ਅੱਜ ਵੀ ਸੁਆਦ ਯਾਦ ਹੈ। ਫਿਰ ਉਹਨਾਂ ਖੀਰ ਵੀ ਖੁਆਈ ਸੀ।
ਹੁਣ ਪਿੰਡ ਚ ਸੜਕ ਚੌੜੀ ਹੋ ਗਈ ਹੈ ਬਹੁਤ ਤੇਜ਼ ਕਾਰਾਂ ਚੱਲ ਰਹੀਆਂ ਨੇ, ਸਭ ਭੱਜੇ ਹੋਏ ਨੇ।
ਫਿਰ ਇਕ ਮਿੱਤਰ ਜੋ ਇਟਲੀ ਤੋਂ ਆਇਆ ਹੋਇਆ ਹੈ ਉਸ ਨਾਲ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਉਹ 12 ਸਾਲ ਤੋਂ ਉਥੇ ਹੀ ਹੈ।
ਅਸੀਂ ਪੁਰਾਣੇ ਦਿਨ ਯਾਦ ਕਰਦੇ ਕੇ ਕਿੰਨੀਆਂ ਗੱਲਾਂ ਕਰਦੇ ਸੀ ਰਮੇਸ਼ ਹਲਵਾਈ ਦੀ ਦੁਕਾਨ ਤੇ ਖੜ ਕੇ। ਹੁਣ ਵੀ ਰਮੇਸ਼ ਦੀ ਦੁਕਾਨ ਤੇ ਗਏ ਤਾਂ ਉਹ ਵੀ ਮੁਸਕੁਰਾ ਦਿੰਦਾ ਉਸਦੀ ਮੁਸਕੁਰਾਹਟ ਵੀ ਮੋਨਾਲੀਜ਼ਾ ਵਾਂਗ ਇੱਕ ਰਹੱਸ ਭਰੀ ਹੈ।
Ricky Ajnoha ਨਾਲ ਫੇਸਬੁੱਕ ਤੇ ਮੁਲਾਕਾਤ ਹੋਈ। ਉਸਦੇ ਨਾਨਕੇ ਸਾਡੇ ਪਿੰਡ ਨੇ। ਉਹ ਵੀ ਦੱਸਦਾ ਹੁੱਦਾ ਹੈ ਕਿ ਛੋਟੇ ਹੁੰਦਿਆਂ ਉਹ ਪੁਰਹੀਰਾਂ ਆਕੇ ਬਹੁਤ ਖੇਲਦੇ ਸੀ।
ਬਿੱਟੂ ਜੋ ਅੱਜਕੱਲ ਕਨੇਡਾ ਹੈ, ਉਹ ਵੀ ਪਿੰਡ ਬਾਰੇ ਪੁੱਛਦਾ ਰਹਿੰਦਾ ਹੈ।
ਰਜਨੀਸ਼ ਜੱਸ
ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ
No comments:
Post a Comment