Monday, March 15, 2021

ਰੋਣ ਦਾ ਸਾਡੇ ਸ਼ਰੀਰ ਤੇ ਪ੍ਰਭਾਵ


ਕਈ ਵਾਰ ਅਸੀਂ ਹੱਸਦੇ ਹਾਂ , 
ਰੋਂਦੇ ਹਾਂ,
ਹੈਰਾਨ ਹੁੰਦੇ ਹਾਂ, 
ਨਾਰਾਜ਼ ਹੁੰਦੇ ਹਾਂ ,
ਪਿਆਰ ਚ ਹੁੰਦੇ ਹਾਂ ।

ਜੀਵਨ ਚ ਨੌਂ ਰਸ ਨੇ,  
ਸ਼ਿੰਗਾਰ ਰਸ,  ਹਾਸਰਸ , ਕਰੁਣਾ, ਕ੍ਰੋਧ, 
ਵੀਰ ਰਸ, ਅਦੁਭਤ, ਸ਼ਾਂਤ, ਭੈ ਤੇ ਘ੍ਰਿਣਾ।


ਅੱਜ ਅਸੀਂ ਇਸ ਵਿੱਚੋਂ ਇੱਕ ਰਸ ਕਰੁਣਾ ਤੇ ਗੱਲ ਕਰਦੇ ਹਾਂ, ਜਿਸ ਵਿੱਚ ਰੋਣ ਬਾਰੇ ਖਾਸ।
ਵੈਸੇ ਰੋਣ ਨੂੰ ਔਰਤਾਂ ਦਾ ਕੰਮ ਕਿਹਾ ਜਾਂਦਾ ਹੈ।ਪਰ ਅਜਿਹਾ ਨਹੀਂ ਹੈ ਜੋ ਇਨਸਾਨ ਕਿਸੇ ਹੋਰ ਦੇ ਦਰਦ ਨੂੰ ਜਾਂ ਆਪਣੇ ਦਰਦ ਨੂੰ ਮਹਿਸੂਸ ਕਰਦਾ ਹੈ ਜਾਂ ਬਹੁਤ ਖੁਸ਼ ਹੁੰਦਾ ਹੈ ਉਹ ਰੋਂਦਾ ਹੈ।
ਭਾਸ਼ਾ ਦਾ ਉਪਯੋਗ ਆਪਣੇ ਦਿਲ ਦੀਆਂ ਭਾਵਨਾਵਾਂ ਨੂੰਵਿਅਕਤ ਕਰਨ ਲਈ ਕੀਤਾ ਜਾਂਦਾ ਹੈ, ਪਰ ਕਈ ਵਾਰ ਭਾਵਨਾਵਾਂ ਇੰਨੀਆਂ ਜ਼ਿਆਦਾ ਵੱਡੀਆਂ ਹੁੰਦੀਆਂ ਨੇ ਤਾਂ ਭਾਸ਼ਾ ਬਹੁਤ ਛੋਟੀ ਰਹਿ ਜਾਂਦੀ ਹੈ ਤਾਂ ਹੱਸਣ ਨੱਚਣ ਨਾਲ ਉਹ ਵਿਅਕਤ ਹੁੰਦੀਆਂ ਨੇ।

ਔਰਤ ਆਦਮੀ ਤੋਂ ਔਸਤਨ ਪੰਜ ਸਾਲ ਜ਼ਿਆਦਾ 
ਜਿਉਂਦੀ ਹੈ। ਇਸਦੇ ਕਈ ਕਾਰਨ ਨੇ, ਉਹਨਾਂ ਵਿਚੋਂ 
ਇਕ ਕਾਰਨ ਇਹ ਵੀ ਹੈ ਕੇ ਉਹ ਰੋ ਲੈਂਦੀ ਹੈ ਤਾਂ ਆਪਣੇ
ਮਨ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਕੇ ਮਨ ਹਲਕਾ ਕਰ ਲੈਂਦੀ ਹੈ।ਹੁਣ ਆਦਮੀ ਰੋਂਦਾ ਨਹੀਂ ਤੇ ਉਹ ਦਿਲ ਦੀ ਮਰੀਜ਼ ਬਣ ਜਾਂਦਾ ਹੈ, ਕਿਉਂਕਿ ਉਹ ਆਪਣੀ ਭਾਵਨਾ ਨੂੰ ਰੋਕ ਲੈਂਦਾ ਹੈ। ਭਾਵਨਾਵਾਂ ਨੂੰ ਰੋਕਣਾ, ਵਗਦੇ ਪਾਣੀ ਨੂੰ ਬਨੰ ਮਾਰ ਲੈਣਾ ਹੁੰਦਾ ਹੈ। ਆਦਮੀ ਨੂੰ ਬਨੰ ਮਾਰਨਾ ਤਾਂ ਆਉਂਦਾ ਹੈ ਪਰ ਉਹ ਇਸ ਵਿੱਚ ਇੱਕ ਸ਼ਟਰ ਨਹੀਂ ਰੱਖਦਾ ਜਿਸ ਵਿੱਚੋਂ ਸਮੇਂ ਸਮੇਂ ਤੇ ਪਾਣੀ ਛੱਡਦਾ ਰਹੇ। ਹੁਣ ਇੱਕ ਦਿਨ ਉੱਥੇ ਪਾਣੀ ਭਰ ਜਾਂਦਾ ਹੈ ਤੇ ਉਹ ਬਨੰ ਨੂੰ ਤੋਡ਼ ਦਿੰਦਾ ਹੈ, ਜਿਸ ਨਾਲ ਆਦਮੀ ਸਿਜੋਫਰੈਨਿਕ ਹੋ ਜਾਂਦਾ ਹੈ,
ਕਿਹਾ ਜਾਂਦਾ ਹੈ, ਉਸਦੇ ਸਬਰ ਦਾ ਬਨੰ ਟੁੱਟ ਗਿਆ, ਉਹ ਅਖਾਣ ਇਸ ਕਰਕੇ ਹੀ ਬਣਿਆ ਹੈ।

 ਔਰਤ ਕਦੇ ਯੁੱਧ ਨਹੀਂ ਕਰਦੀ ਹਾਂ ਝਗੜ ਲੈਂਦੀ ਹੈ। ਉਹ ਪਾਗਲ ਵੀ ਘੱਟ ਹੁੰਦੀ ਹੈ। ਆਦਮੀ ਚ ਕਬਜੇ ਦੀ ਭਾਵਨਾ ਹੈ ਤੇ ਔਰਤ ਚ ਸਮਰਪਣ ਦੀ। 

ਪਾਗ਼ਲਖਾਨਿਆਂ ਵਿਚ ਬਹੁ ਗਿਣਤੀ ਚ ਆਦਮੀ ਹੀ ਨੇ, ਯੁੱਧ ਹੀ ਆਦਮੀ ਕਰਦਾ ਹੈ ਕਿਉਂਕਿ ਉਹ ਆਪਣਾ
ਰੋਣਾ ਦਬਾ ਲੈਂਦਾ ਹੈ।

ਓਸ਼ੋ ਨੂੰ ਪੜ੍ਹਦਿਆਂ ਧਿਆਨ ਕਰਦਿਆਂ ਅਕਸਰ ਰੋਣਾ ਸ਼ਾਂਤ ਨਾਲ ਆ ਜਾਂਦਾ ਹੈ ਹੰਝੂ ਆਪ ਮੁਹਾਰੇ ਤੁਰ ਪੈਂਦੇ ਨੇ ਤੇ ਨਾਲ ਹੀ ਮਨ ਦਾ ਕੂੜਾ ਕਰਕਟ ਬਹਿ ਜਾਂਦਾ ਹੈ।


ਇੱਕ ਪੁਰਾਣੀ ਯਾਦ।
ਮੇਰੀ ਦਾਦੀ (ਬਾਪੂ ਦੇ ਤਾਏ ਦੀ ਪੁੱਤਰ ਬਿਸ਼ੰਬਰ ਸਿੰਘ ਦੀ ਮਾਂ) ਬਿਸ਼ਨ ਕਰ ਮੈਨੂੰ ਪਿਆਰ ਕਰਦੀ ਸੀ ।
ਮੈਂ 1993 ਚ ਬਠਿੰਡੇ ਹੋਸਟਲ ਪੜ੍ਹਨ ਚਲਾ ਗਿਆ।
 ਫਿਰ ਜਦ ਵਾਪਿਸ ਆਉਣਾ ਤਾਂ ਦਾਦੀ ਨੇ ਛੋਟੀ ਜਿਹੀ ਮੰਝੀ ਤੇ ਬੈਠੀ ਹੋਣਾ, ਮੈਂ ਪੈਰੀਂ ਪੈਨਾ ਕਹਿ ਕੇ ਹੀ ਕੋਲ ਬੈਠ ਜਾਣਾ। ਗੱਲਾਂਬਾਤਾਂ ਕਰਨੀਆਂ।

 ਇਕ ਬਾਰ ਬਠਿੰਡੇ ਮੈਨੂੰ ਬਾਪੂ ਗੁਰਬਖਸ਼ ਜੱਸ ਦੀ ਚਿਠੀ ਆਈ। ਓਹਨਾ ਨੂੰ 30 ਨਵੰਬਰ ਮੇਰੇ ਜਨਮਦਿਨ ਵਾਲੇ ਦਿਨ ਦਿੱਲੀ ਚ ਹੋਰ ਤਿੰਨ ਲੇਖਕਾਂ ਦੇ ਨਾਲ ਕਿਰਨ ਬੇਦੀ ਕੋਲੋਂ ਸਨਮਾਨ ਮਿਲ ਰਿਹਾ ਸੀ। ਇਹ ਸਨਮਾਨ ਓਹਨਾ ਨੂੰ ਪੰਜਾਬੀ ਸਾਹਿਤ ਚ 
ਯੋਗਦਾਨ ਲਈ ਮਿਲ ਰਿਹਾ ਸੀ।

ਮੈਨੂੰ ਰੋਂਦੇ ਵੇਖ ਪੰਕਜ ਬੱਤਾ ਤੇ ਦਵਿੰਦਰ ਬੇਦੀ ਉਹ ਚਿਠੀ ਵੇਖਣ ਲੱਗੇ। ਚਿੱਠੀ ਪੜ੍ਹਕੇ ਬੋਲੇ ਕੇ ਇਸ ਵਿਚ ਤਾਂ ਖੁਸ਼ੀ ਵਾਲੀ ਗੱਲ ਹੈ, ਤੂੰ ਕਿਉਂ ਰੋ ਰਿਹਾ ਹੈਂ?
 ਮੈਂ ਕਿਹਾ ਮੈਨੂੰ ਨਹੀਂ ਪਤਾ।
 ਫਿਰ ਹੋਸਟਲ ਛੁੱਟੀ ਹੋ ਗਈ ਤਾਂ ਬੱਸ ਫੜਕੇ ਮੈਂ 
ਪੁਰਹੀਰਾਂ ਆਪਣੇ ਪਿੰਡ ਆ ਗਿਆ। ਘਰ ਬੈਗ ਰੱਖਿਆ ਤੇ ਦਾਦੀ ਨੂੰ ਮਿਲਣ ਗਿਆ ।ਪਤਾ ਲੱਗਾ ਉਹ ਸਵਰਗ ਸਿਧਾਰ ਗਈ ਹੈ ਪਰ ਉਸ ਤੋਂ ਪਹਿਲਾਂ ਉਹ ਮੈਨੂੰ ਬਹੁਤ ਯਾਦ ਕਰ ਰਹੀ ਸੀ ।
ਇਹ ਉਹੀ ਦਿਨ ਸੀ ਜਦ ਮੈਂ ਚਿੱਠੀ ਪੜ੍ਹਕੇ ਰੋਣ ਲੱਗ ਪਿਆ ਸੀ। ਸੋ ਕ ਈ ਬਾਰ ਦਿਲ ਦੀਆਂ ਤਾਰ੍ਹਾਂ ਇਸ ਤਰ੍ਹਾਂ
ਵੀ ਕੰਮ ਕਰਦੀਆਂ ਨੇ।

ਨਿਦਾ ਫਾਜ਼ਲੀ ਜੀ ਦਾ ਇੱਕ ਸ਼ੇ'ਰ ਯਾਦ ਆ  ਗਿਆ

ਮੈਂ ਰੋਇਆ ਪਰਦੇਸ ਮੇਂ ਭੀਗਾ ਮਾਂ ਕਾ ਪਿਆਰ
ਦੁਖ ਨੇ ਦੁਖ ਸੇ ਬਾਤ ਕੀ ਬਿਨ ਚਿੱਠੀ ਬਿਨ ਤਾਰ


ਦੋਹਾਂ ਘਰਾਂ ਚ ਇਕ ਹੀ ਮੁੰਡਾ ਹਾਂ ਤੇ  ਜੀ ਮੈਨੂੰ 
ਰੌਣਕੀ ਰਾਮ ਕਹਿੰਦੇ। ਭੂਆ ਨੇ ਮੇਰਾ ਨਾਂਮ ਟੈਲੀਵਿਜ਼ਨ ਰੱਖਿਆ ਹੋਇਆ ਸੀ।

ਰੋਣਾ ਆਦਮੀ ਵਿਚ ਜਿਉਂਦੇ ਹੋਣ ਦਾ ਸਬੂਤ ਹੈ (ਹੋ 
ਸਕਦਾ ਹੈ ਬਹੁਤ ਸਾਰੇ ਲੋਕ ਸਹਿਮਤ ਨਾ ਹੋਣ)
ਰੋਣਾ ਦੱਸਦਾ ਹੈ ਕੇ ਤੁਸੀਂ ਕਿਸੇ ਵੀ ਘਟਨਾ ਨੂੰ ਮਹਿਸੂਸ ਕਰਦੇ ਹੋ ਤੁਸੀਂ ਮਸ਼ੀਨ ਨਹੀਂ ਹੋ।

ਰੋਣ ਵੇਲੇ ਸਾਡੀ ਸ਼ਰੀਰ ਚੋ ਕੁਝ ਗਲੈਂਡ ਕੰਮ ਕਰਦੇ ਨੇ ਜੋ ਹੰਝੂ ਬਣਾਉਂਦੇ ਨੇ। ਇਹ ਆਦਮੀ ਤੇ ਔਰਤ ਦੋਹਾਂ ਚ ਨੇ, ਜੇ ਆਦਮੀ ਨੂੰ 
ਰੋਣਾ ਕੁਦਰਤ ਨੇ ਨਾ ਦੇਣਾ ਹੁੰਦਾ ਤਾ ਇਹ ਗਲੈਂਡ ਨਾ 
ਬਣਾਉਂਦੀ।

 ਮੈਂ ਇੱਕ ਥਾਂ ਪੜ੍ਹ ਰਿਹਾ ਸੀ ਕੇ ਇਕ ਵਾਰ ਇਕ 
ਐਕਸਪੇਰੀਮੈਂਟ ਕੀਤਾ ਗਿਆ ਪਿਆਜ ਕੱਟੇ ਤੇ ਆਦਮੀ ਦੇ ਹੰਝੂ ਦਾ ਸੈਂਪਲ ਲਿਆ।
 ਫਿਰ ਜਦ ਉਹ ਦੁੱਖ ਚ ਸੀ ਤਾਂ ਜਦ ਉਹ ਰੋਇਆ ਤਾਂ 
ਉਸਦੇ ਸੈਂਪਲ ਲਏ ਗਏ । ਦੋਹਾਂ ਵਿਚ ਬੁਨੀਆਦੀ ਫਰਕ ਸੀ ਜਿਸ ਵਿਚ ਆਦਮੀ ਰੋਇਆ ਸੀ ਉਸ ਵਿਚ ਇਕ ਕੈਮੀਕਲ ਵੱਧ ਸੀ।

 ਇਕ ਸ਼ਾਇਰ ਵੀ ਬਹੁਚਰਚਿਤ ਹੈ ਜੋ ਸ਼ਾਇਦ 
ਆਪ੍ਰੇਸ਼ਨ ਥੇਟਰ ਦੇ ਬਾਹਰ ਲਿਖਿਆ ਹੈ

ਜੇ ਦਿਲ ਖੋਲ ਲੈਂਦੇ ਯਾਰਾਂ ਦੇ ਨਾਲ
ਤਾਂ ਖੋਲ੍ਹਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ

 
ਸੋ ਆਦਮੀ ਦਾ ਰੋਣਾ ਉਸਨੂੰ ਹਲਕਾ ਕਰ ਜਾਂਦਾ ਹੈ ਸਾਡੇ ਸ਼ਰੀਰ ਚ ਲਚਕ ਪੈਦਾ ਕਰਦਾ ਹੈ ਰੋਣਾ ਜੇ ਲਚਕ ਨਹੀਂ ਹੋਵੇਗੀ ਤਾ ਆਦਮੀ ਟੁੱਟ ਜਾਵੇਗਾ

ਹੁਣ ਤਾ ਪੱਛਮ ਚ ਵੀ ਔਰਤਾਂ ਫੌਜ ਚ ਭਰਤੀ ਹੋ 
ਰਹੀਆਂ ਨੇ ਉਹ ਰੋਂਦੀਆਂ ਵੀ ਨਹੀਂ। ਉਹਨਾਂ ਵਿਚ ਵੀ ਆਦਮੀ ਵਾਲਾ ਪਾਗਲਪਨ ਪੈਦਾ ਹੋ ਰਿਹਾ ਹੈ।ਉਹ ਵੀ ਆਦਮੀ ਵਾਲੇ ਪਾਗਲਪਨ ਕਰ ਰਹੀਆਂ ਨੇ।
ਇਹ ਕਹਿੰਦੇ ਅਕਸਰ ਕਿਹਾ ਜਾਂਦਾ ਹੈ ਆਦਮੀ ਤੇ 
ਔਰਤ ਬਰਾਬਰ ਹੋ ਰਹੇ ਨੇ, ਪਰ ਔਰਤ ਦਾ 
ਗੁਣਧਰਮ ਅਲੱਗ ਹੈ ਆਦਮੀ ਦਾ ਅਲੱਗ।ਇਕ ਗ਼ੁਲਾਬ ਤੇ ਇਕ ਗੇਂਦੇ ਦੇ ਫੁਲ ਦਾ ਕੀ ਤੁਲਨਾ ਹੋ ਸਕਦੀ ਹੈ, ਕਦੇ ਨਹੀਂ। ਪਰ ਆਦਮੀ ਕਰਦਾ ਹੈ।

 ਇਥੇ ਹਰ ਆਦਮੀ ,ਹਰ ਔਰਤ ਅਦੁੱਤੀ ਹੈ। ਓਸ਼ੋ ਕਹਿੰਦੇ ਨੇ  ਨਾ ਤੁਹਾਡੇ ਤੋਂ ਪਹਿਲਾ ਕੋਈ ਤੁਹਾਡੇ 
ਵਰਗਾ ਹੋਇਆ, ਨਾ ਤੁਹਾਡੇ ਤੋਂ ਬਾਅਦ ਕੋਈ ਹੋਵੇਗਾ
 ਤੁਸੀਂ ਅਦੁੱਤੀ ਹੋ।
ਆਪਣਾ ਗੁਣਧਰਮ ਲੱਭੋ ਤੇ ਉਸਨੂੰ ਤਾਰਸ਼ੋ।

ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਕਾਲੀ ਮਾਂ ਦੇ 
ਭਗਤ ਸਨ।ਉਹ ਕਾਲੀ ਮਾਂ ਦਾ ਨਾ ਸੁਣਦੇ ਹੀ ਰੋਣ 
ਲੱਗਦੇ ਤੇ ਸਮਾਧੀ ਚ ਚਲੇ ਜਾਂਦੇ।

 
ਅਸੀਂ ਕਈ ਬਾਰ ਬਹੁਤ ਖੁਸ਼ ਹੁੰਦੇ ਹਾਂ ਤਾਂ ਵੀ ਰੋ 
ਦਿੰਦੇ ਹਾਂ। ਮਨੋਵਿਗਿਆਨਿਕ ਕਹਿੰਦੇ ਨੇ ਰੋਣਾ ਹਲਕਾ 
ਕਰ ਦਿੰਦਾ ਹੈ ਤਾਂ ਹਲਕੇ ਰਹੋ ਮਨ ਵਿਚ ਗੱਠਾਂ ਨਾ 
ਮਾਰੋ ਇਹ ਖੁੱਲਦੀਆਂ ਨਹੀਂ ਉਮਰ ਭਰ।

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ 
15.03.2021
#ਰੋਣਾ
#weeping

ਮੇਰੀ ਦਾਦੀ ਬਿਸ਼ਨ ਕੌਰ

No comments:

Post a Comment