ਬੱਚਾ ਖਾਨ ਕਹਿੰਦੇ ਨੇ " ਜੇ ਕਿਸੇ ਸਮਾਜ ਨੂੰ ਵੇਖਣਾ ਹੈ ਕਿ ਉਹ ਕਿੰਨਾ ਸੱਭਿਅਕ ਤਾਂ ਵੇਖੋ ਉਥੋਂ ਦੀ ਔਰਤ ਨਾਲ ਕੀ ਸਲੂਕ ਕਰਦਾ ਹੈ? "
ਉਂਝ ਵੇਖੋ ਭਾਰਤ ਵਿਚ ਔਰਤ ਦੀ ਪੂਜਾ ਕੀਤੀ ਜਾਂਦੀ ਹੈ ਪਰ ਉਨਾੰ ਹੀ ਤਸ਼ੱਦਦ ਵੀ ਇਹ ਦੋਹਰੀ ਮਾਨਸਿਕਤਾ ਦਾ ਸ਼ਿਕਾਰ ਹੈ।
ਅਜ਼ਾਦੀ ਤੇ ਮੁਹੱਬਤ ਦੋ ਚੀਜ਼ਾਂ ਆਦਮੀ ਨੂੰ ਦੇ ਵਿਕਾਸ ਲਈ ਬਹੁਤ ਜ਼ਰੂਰੀ ਨੇ।
ਰੂਸੋ ਕਹਿੰਦਾ ਹੈ "ਆਦਮੀ ਅਜ਼ਾਦ ਜੰਮਦਾ ਹੈ ਪਰ ਹਰ ਥਾਂ ਉਹ ਜ਼ੰਜੀਰਾਂ ਚ ਜਕੜਿਆ ਹੋਇਆ ਹੈ।"
ਮੈਂ ਕਈ ਵਾਰ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਜਾਂਦਾ ਹਾਂ। ਅਸੀਂ ਕਿਤੇ ਪਹਾੜ ਤੇ ਕਿਸੇ ਹੋਟਲ ਚ ਰੁਕਦੇ ਹਾਂ। ਰੂਹ ਦੀਆਂ ਗੱਲਾਂ ਕਰਦੇ ਹਾਂ, ਗਿਲੇ ਸ਼ਿਕਵੇ, ਹਾਸੇ ਠੱਠੇ ਵੀ, ਇਹ ਸਭ ਸਾਨੂੰ ਮਾਨਸਿਕ ਤੌਰ ਤੇ ਤੰਦਰੁਸਤ ਰੱਖਦੇ ਨੇ।
ਮੈਂ ਆਪਣੀ ਪਤਨੀ ਨੂੰ ਇਕ ਵੇਰਾਂ ਕਿਹਾ ਤੂੰ ਵੀ ਕਦੇ ਆਪਣੀਆਂ ਸਹੇਲੀਆਂ ਨਾਲ ਘੁੰਮਣ ਜਾ, ਮੈਂ ਬੱਚੇ ਰੱਖ ਲਵਾਂਗਾ। ਉਸਨੇ ਆਪਣੀ ਸਹੇਲੀਆਂ ਨਾਲ ਗੱਲ ਕੀਤੀ। ਪਰ ਕਿਤੋਂ ਵੀ ਕੋਈ ਸਕਾਰਾਤਮਕ ਜਵਾਬ ਨਾ ਮਿਲਿਆ।
ਇਕ ਵਾਰ ਮੇਰੀ ਇਕ ਲੇਖਕ ਮਹਿਲਾ ਮਿੱਤਰ ਨਾਲ ਗੱਲ ਹੋਈ। ਉਹ ਕਹਿੰਦੀ ਉਸਦਾ ਦਿਲ ਵੀ ਕਰਦਾ ਹੈ ਉਹ ਆਪਣੀਆਂ ਸਹੇਲੀਆਂ ਨਾਲ ਬਾਹਰ ਘੁੰਮਣ ਜਾਵੇ। ਹੁਣ ਉਸਦੇ ਬੱਚੇ ਵੱਡੇ ਹੋ ਗਏ ਨੇ, ਉਹ ਆਪਣਾ ਖਾਣਾ ਆਪ ਬਣਾ ਸਕਦੇ ਨੇ। ਉਸਨੇ ਆਪਣੀ ਸਹੇਲੀ ਨਾਲ ਗੱਲ ਕੀਤੀ । ਉਸਦੀ ਸਹੇਲੀ ਰਾਜ਼ੀ ਹੋ ਗਈ ਦੋਵੇਂ ਖੁਸ਼। ਪਰ ਹੋਰ ਗੱਲਾਂ ਹੋਈਆਂ ਤਾਂ ਉਸਦੀ ਸਹੇਲੀ ਕਹਿ ਰਹੀ ਸੀ ਅਸੀਂ ਆਪਣੇ ਪਤੀਆਂ ਨਾਲ ਘੁੰਮਣ ਜਾਵਾਂਗੀਆਂ। ਉਸਨੇ ਕਿਹਾ ਕਦੇ ਤਾਂ ਆਪਣੇ ਪਤੀ ਨੂੰ ਛੱਡ ਦਿਓ ਬਾਕੀ ਜੇ ਪਤੀਆਂ ਨਾਲ ਹੀ ਜਾਣਾ ਤਾ ਆਜ਼ਾਦੀ ਕੀ ਹੋਈ?
ਮੈਂ ਅਕਸਰ ਸਫਰ ਕਰਦਾ ਹਾਂ ਤਾ ਲੋਕਾਂ ਨੂੰ ਗੌਰ ਵੇਖਦਾ ਹਾਂ, ਓਹਨਾਂ ਨਾਲ ਗੱਲ ਬਾਤ ਕਰਦਾ ਹਾਂ ਤੇ ਹਰ ਬਾਰ ਕੁਝ ਨਵਾਂ ਸਿੱਖਦਾ ਹਾਂ।
ਸਫ਼ਰ ਚ ਇਹ ਦਲਾਈ ਲਾਮਾ ਦੀ ਗੱਲ ਯਾਦ ਰੱਖਦਾ ਹਾਂ,ਉਹ ਕਹਿਂਦੇ ਨੇ, ਜਦੋਂ ਅਸੀਂ ਕਿਸੇ ਨਾਲ ਆਪਣੀਆਂ ਗੱਲ ਕਰਦੇ ਹਾਂ ਅਸੀਂ ਪੁਰਾਣੀਆਂ ਗੱਲਾਂ ਦਿਓਰਾ ਰਹੇ ਹੁੰਦੇ ਹਾਂ ਪਾਰ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਤਾ ਅਸੀਂ ਕੁਝ ਨਵਾਂ ਸਿੱਖਦੇ ਹਾਂ
ਇਕ ਵਾਰ ਮੈਂ ਪੂਨੇ ਤੋਂ ਟ੍ਰੇਨ ਚ ਵਾਪਿਸ ਆ ਰਿਹਾ ਸੀ ਤਾਂ ਮੈਂ ਵੇਖਿਆ ਕੁਝ ਔਰਤਾਂ ਆਪਸ ਚ ਗੱਲਬਾਤ ਕਰ ਰਹੀਆਂ ਨੇ ਕਦੇ ਉਹ ਹੱਸਦਿਆਂ, ਇਕ ਵਾਰ ਤਾਂ ਦੋ ਜਣੀਆਂ ਖੂਬ ਰੋਈਆਂ ।
ਉਹਨਾਂ ਚੋ ਇਕ ਔਰਤ ਨੇ ਦੂਜੇ ਦੇ ਬੇਟੇ ਨੂੰ ਕਿਹਾ ਜੋ ਪੰਦਰਾਂ ਕੁ ਸਾਲ ਦਾ ਸੀ ਉਹ ਕਹਿੰਦੀ " ਤੂੰ ਬਹੁਤ ਸੋਹਣਾ ਹੈ ਮੈਨੂੰ ਭਜਾ ਕੇ ਲੈ ਜਾ। ਮੈਂ ਕਮਾਉਂਦੀ ਅਸੀਂ ਇਕੱਠੇ ਰਹੀ ਲਵਾਂਗੇ। ਮੈਂ ਆਪਣੇ ਪਤੀ ਤੋਂ ਬੋਰ ਹੋ ਗਈ ਹਾਂ।"😁😁
ਮੈਂ ਇਹ ਸੁਣ ਰਿਹਾ ਸੀ ਕਿਉਕਿਂ ਸਾਹਮਣੇ ਸੀਟ ਤੇ ਬੈਠਾ ਸੀ। ਮੈਂ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਉਹ ਦੱਸ ਸਹੇਲੀਆਂ ਦਾ ਇਕ ਗਰੁੱਪ ਹੈ। ਉਹਨਾ ਇਕੱਠੇ ਹਰਿਆਣੇ ਤੋਂ ਪੁਲਿਸ ਚ ਟਰੈਨਿੰਗ ਕੀਤੀ ।ਫਿਰ ਸਭ ਦੇ ਵਿਆਹ ਹੋ ਗਏ। ਹੁਣ ਬੱਚੇ ਹੋ ਗਏ ਨੇ ਤਾਂ ਕਿਸੇ ਨੂੰ ਵਿਚਾਰ ਆਇਆ ਕੇ ਮੁੜ ਓਹੀ ਕਾਲਜ ਦੇ ਦਿਨ ਦੋਬਾਰਾ ਜੀ ਲਈਏ , ਤਾਂ ਉਹ ਹਰ ਸਾਲ ਆਪਣੇ ਪਤੀਆਂ ਤੋਂ ਬਿਨਾ ਘੁੰਮਣ ਜਾਂਦੀਆਂ ਨੇ।
ਇਸ ਬਾਰ ਉਹ ਸਿਰਡੀ ਤੇ ਮੁੰਬਈ ਜਾਕੇ ਆਈਆਂ ਨੇ। ਉਹਨਾ ਨੇ ਪੂਨੇ ਤੋਂ ਮੁੰਬਈ ਜਾਂਦੇ ਟੈਕਸੀ ਚ ਖੂਬ ਰੌਲਾ ਪਾਇਆ।
ਮੈਨੂੰ ਜਾਵੇਦ ਅਖਤਰ ਦੀ ਕਹਿ ਇਕ ਗੱਲ ਯਾਦ ਆ ਗਈ , ਉਹ ਕਹਿੰਦੇ ਨੇ " ਜਿੰਨੇ ਅਰਮਾਨ ਆਦਮੀ ਦੇ ਹੁੰਦੇ ਨੇ ਉੰਨੇ ਹੀ ਔਰਤ ਦੇ ਹੁੰਦੇ ਨੇ।"
ਸੋ ਆਦਮੀ ਦੀਆਂ ਜੇ ਮਹਿਲਾ ਮਿੱਤਰ ਨੇ ਤਾਂ ਮਹਿਲਾਵਾਂ ਦੇ ਵੀ ਆਦਮੀ ਮਿੱਤਰ ਹੋ ਸਕਦੇ ਨੇ। ਉਹ ਵੋ ਜ਼ਿੰਦਗੀ ਦਾ ਸੁਹੱਪਣ ਮਾਣਨਾ ਚਾਹੁੰਦੀ ਹੈ।
ਹਰ ਵੇਲੇ ਇਕ ਆਦਮੀ ਔਰਤ ਦਾ ਨਾਲ ਰਹਿਣੇ ਇਕ ਦੂਜੇ ਦੇ ਗੁਣਾਂ ਦਾ ਵਿਸਥਾਰ ਵੀ ਨਹੀਂ ਹੋਣ ਦਿੰਦਾ। ਕਦੇ ਕਦੇ ਇਕੱਲੇ ਹੋਣ ਦਾ ਲੁਤਫ਼ ਵੀ ਲੈਣਾ ਚਾਹੀਦਾ ਹੈ।
ਮੈਨੂੰ ਮੁੰਨਵਰ ਰਾਣਾ ਦਾ ਇਕ ਸ਼ੇਰ ਯਾਦ ਆ ਗਿਆ
ਆਪਣੀ ਯਾਦੋਂ ਸੇ ਕਹੋ ਇਕ ਦਿਨ ਕਿ ਛੁੱਟੀ ਦੇ ਮੁਝੇ
ਇਸ਼ਕ ਕੇ ਹਿੱਸੇ ਮੈ ਭੀ ਇਤਵਾਰ ਹੋਣਾ ਚਾਹੀਏ
ਜੋ ਗੱਲਬਾਤ ਅਸੀਂ ਆਪਣੇ ਦੋਸਤਾਂ ਨਾਲ ਕਰਕੇ ਹਲਕੇ ਹੁੰਦੇ ਹਾਂ ਉਹ ਕਿਸੇ ਹੋਰ ਨਾਲ ਨਹੀਂ।
ਮੈਂ ਕੁਝ ਦਿਨ ਪਹਿਲੇ ਪੜ੍ਆਂ ਪ੍ਰੀਤ ਪਾਲ ਹੁੰਦਲ ਹੋਰਾਂ ਲਿਖਿਆ ਉਹ ਔਰਤਾਂ ਦਾ ਇਕ ਗਰੁੱਪ ਬਣਾਉਣਾ ਚਾਹੁੰਦੀ ਨੇ ਕੇ ਉਹ ਸਿਰਫ ਔਰਤਾਂ ਆਪਣੀ ਆਜ਼ਾਦੀ ਨਾਲ ਘੁੱਮ ਫਿਰ ਸਕਣ।
ਘੁਮੱਕਡ਼ ਤੋਂ ਮੈਨੂੰ ਅਨੁਰਾਧਾ ਬੈਣੀਵਾਲ ਯਾਦ ਆ ਗਈ। ਉਹ ਆਪਣੀ ਕਿਤਾਬ " ਆਜ਼ਾਦੀ ਮੇਰਾ ਬ੍ਰਾਂਡ" ਚ ਲਿਖਦੀ ਹੈ ਉਹ ਹਰਿਆਣੇ ਤੋਂ ਹੈ। ਉਹ ਸ਼ਤਰੰਜ ਦੀ ਨੈਸ਼ਨਲ ਪਲੇਅਰ ਰਹੀ। ਫਿਰ ਉਸਦਾ ਵਿਆਹ ਹੋ ਗਿਆ ਉਹ ਇੰਗਲੈਂਡ ਚਲੀ ਗਈ। ਕੁਝ ਦਿਨ ਬਾਅਦ ਘਰ ਚ ਉਸਦਾ ਦਮ ਘੁੱਟਣ ਲੱਗਾ। ਉਸਨੇ ਆਪਣੇ ਪਤੀ ਨੂੰ ਕਿਹਾ ਉਹ ਘੁਮੰਣਾ ਚਾਹੁੰਦੀ ਹੈ। ਕਿਉਕਿਂ ਜਦ ਉਹ ਭਾਰਤ ਚ ਰਾਜਸਥਾਨ ਆਈ ਤਾ ਉਸਨੂੰ ਓਸ਼ੋ ਦੀ ਇਕ ਸੰਯਸਨ ਮਿਲੀ ਉਹ ਘੁਮੱਕੜ ਸੀ। ਉਹ ਮੁੰਡਿਆਂ ਨਾਲ ਬਿਨਾਂ ਕਿਸੇ ਹਿਚਕਿਚਾਹਟ ਤੋਂ ਘੁੰਮ ਰਹੀ ਸੀ।
ਪਤੀ ਨੇ ਕਿਹਾ ਜਾਓ। ਪਰ ਉਸ ਪੈਸੇ ਕੋਲ ਜ਼ਿਆਦਾ ਨਹੀਂ ਸਨ।
ਉਥੇ ਇਕ ਹਿਚਿੰਗ ਵਿਧੀ ਹੈ ਜਿਵੇਂ ਤੁਸੀਂ ਕਿਸੇ ਰਾਹ ਤੇ ਹੋ ਤੁਸੀਂ ਵੈਬਸਾਈਟ ਤੇ ਪਿਆ ਦਿਓ ਕੇ ਮੈਨੂੰ ਲਿਫਟ ਚਾਹੀਦੀ ਹੈ। ਮੈਂ ਅੱਜ ਰਾਤ ਇੱਥੇ ਜਾਣਾ ਹੈ। ਉਸ ਰਾਹ ਤੇ ਜੋ ਕੋਈ ਕਾਰ ਜਾਂ ਟਰੱਕ ਚ ਆਵੇਗਾ ਉਸ ਨਾਲ ਉਸਦੇ ਘਰ ਰਾਤ ਰਹਿ ਸਕਦੇ ਹੋ। ਬਦਲੇ ਚ ਤੁਸੀਂ ਉਸਦੇ ਘਰ ਦਾ ਕੰਮ ਕਰਦੇ ਹੋ ਉਥੇ ਖਾਣਾ ਵੀ ਮਿਲ ਜਾਏਗਾ। ਇਸ ਤਰ੍ਹਾਂ ਉਹ ਪੂਰਾ ਯੂਰੋਪ ਘੁੰਮੀ।
ਉਸਨੇ ਪੂਰੇ ਵਿਸ਼ਵ ਦੀਆਂ ਕੁੜੀਆਂ ਤੇ ਔਰਤਾਂ ਨੂੰ ਸੱਦਾ ਦਿੱਤਾ ਹੈ ਕੇ ਤੁਸੀਂ ਘੁੱਮੋ ਆਪਣੀ ਆਜ਼ਾਦੀ ਨੂੰ ਮਾਣੋ।ਘੁਮੱਕੜ ਬਣੋ।
ਉਹ ਕਹਿੰਦੀ ਹੈ,
"ਜੇ ਗਲੀ ਤੋਂ ਡਰ ਲੱਗਦਾ ਹੈ ਤਾਂ ਸ਼ਹਿਰ ਚ ਘੁੰਮੋ,
ਜੇ ਸ਼ਹਿਰ ਤੋਂ ਡਰ ਲੱਗਦਾ ਹੈ ਤਾਂ ਦੇਸ਼ ਚ ਘੁੰਮੋ,
ਜੇ ਦੇਸ਼ ਤੋਂ ਡਰ ਲੱਗਦਾ ਹੈ ਤਾਂ ਵਿਦੇਸ਼ ਚ ਘੁੰਮੋ।"
ਕਹਿੰਦੇ ਨੇ ਵਹਿੰਦੇ ਪਾਣੀ ਸਾਫ਼ ਰਹਿੰਦੇ
ਖਲੌਤੇ ਤਾਂ ਬਦਬੋ ਮਾਰ ਜਾਂਦੇ
ਸੋ ਪਾਣੀ ਵਾਂਙ ਵਹਿੰਦੇ ਰਹੋ।
ਫਿਰ ਮਿਲਾਂਗਾ ਇਕ ਨਵਾਂ ਕਿੱਸਾ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
25.03.2021
(ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ,
ਪੰਜਾਬ )