Sunday, April 25, 2021

कुछ सपने ,कुछ उम्मीदें आज की साईकलिंग रिपोर्ट में

रविवार है तो साईकलिंग,दोस्त, किस्से कहानियाँ।
आज साईकलिंग नहीं हो रही कि करफिऊ लगा है। चलो किस्से तो हैं। 

रविंद्र नाथ टैगोर ने कहा है, 
 "हर जन्म लेता हुआ बच्चा इस बात का गवाह है परमात्मा निराश नहीं है।"
 पाश ने कहा है, 
 "सबसे खतरनाक होता है हमारे सपनों का मर जाना।"
गोपाल दास नीरज ने कहा है,
"चंद सपनों के मर जाने से जीवन नहीं मरा करता है।"

 महांमारी का दौर चल रहा है लोगों के दिलों में निराशा घर कर रही है। इस निराशा के दौर में पूरे विश्व के कवियों और विज्ञानियों को इक्ट्ठे हो कर कार्य करना चाहिए। कुछ ऐसीत रचनाएं करनी होंगी कि जिसे लोगों के मन से निराशा निकले। या तो पुरानी कोई किताब उठाएं जो आशा जगा दे।
 एक दौर में आइंस्टाइन और रविंद्र नाथ टैगोर का खत पत्र चलता था। साईंस और कविता जब मिलते हैं तो  जीवन में तालमेल बनता है। अकेली साईंस ने हमें कँहा लाकर खडे कर दिया है?
           मेरे घर के पास लीची का पेड़, 
               आजकल कच्ची हैं


ओ हैनरी की कहानी "द लास्ट लीफ" एक आस की किरण जगाती है। दो लड़कियाँ एक  बिल्डिंग मे रह रही हैं। वँहा एक शराबी पेंटर रहता है। उनमें से एक लड़की  बीमार हो जाती है। वो  सामने लगी खिड़की के बाहर बेल को देखती है। उस बेल के पत्ते गिरने लगते हैं। उसके बाद बारिश होती है उस लड़की को लगता है कि अगर उसके सारे पत्ते झड़ गये तो वह मर जाएगी। यह वाली बातचीत होती वह शराबी पेंटर सुन लेता है। उस रात बहुत बारिश होती है, उस लड़की को लगता है आज तो आखिर वाला पत्ता भी गिर जाएगा। तो सुबह उठकर दिखती पत्ता नहीं गिरा। यह देखकर वह ठीक हो जाती है। जब वह बाहर निकलती है तो देखती है को पता नहीं है बल्कि दीवार पर पत्ते की पेंटिंग  है। वह पेंटिंग इतनी जीवंत थी कि वह असली पत्ता लग रहा था। लह सुनकर सन्न रह जाती है जब उसे पता चलता है कि पेंटिंग बनाते हुए वह  शराबी पेंटर मर गया है।

            कुदरत की कलाकारी
              सड़क पर पेड़ की परछाई

 कृष्ण चंद्र की कहानी, तीसरे विश्व युद्ध के बाद , भी कमाल है। कहानी शुरू होती है, तीसरा विश्व युद्ध होता है तो सारी दुनिया तबा हो कितनी टाइम टेस्ट नीग्रो लड़का एक लड़की को लेकर किसी ग्रह पर चला जाता है। जब उन्होंने बड़े हो जाते हो जाता है तो दोनों में प्यार नहीं होता। अब प्यार नहीं होगा तो आगे दुनिया कैसे चलेगी? 
वह दोनों को दुनिया की सैर करवाता है। वह ताजमहल देखकर रूक जाते हैं। दोनों लड़का , लड़की  पूछने लगते हैं, इतनी प्यारी जगह?
वह वैज्ञानिक बताता है प्रेम के बारे में। वह नोट करता है दोनों एक दूसरे के प्रेम से देखने लगते हैं।
                         कोंपल 
                   बोगलवीलीया


 इस महामारी दौर में अपने दोस्तों और पडोसियों को फोन करते रहें,  उनका मनोबल बढ़ाते रहें। हमारे साथ जो लोग जुड़े हुए हैं सब्जीवाला,  हमारे घर में काम करने वाले लोग, उनको पूरी तन्खाह दें चाहे उन्होनें  वह घर पर काम नहीं भी किया है। किसी को दवाई की ज़रूरत है, उसे मुहैया करवाएँ। 

इस कार्य में खालसा एड, फ्री वैंटीलेटर बाँट रही है। गुरद्वारों में मुफ्त लंगर मिल रहा है। हमारे यँहा रूद्रपुर में जो लोग बिमार हैं उनको घर पर लंगर पहुंचाया जा रहा है।
 एक कवि चिराग जैन पूरे देश भर में लोगों को करुणा के समय में दवाइयां मुहैया करवाने में प्लाज्मा और वेंटीलेटर के अरेंजमेंट कर रहे हैं। 

इस लोक डाउन में लेकिन आज तक सोनू सूद ने जो काम किया है वह शब्दों में बयां नहीं किया जा सकता। पिछले साल लोगों को मुंब ई से बिहार, उत्तर प्रदेश तक पहुँचाया था वो भी अपनी टीम से मिलकर खुद के लाखों रूप ये खर्चकर। आजकल वह ऑक्सीजन को लोगों तक पहुंचाने में जुटे हुए हैं। उन पर एक किताब आई है "मैं मसीहा नहीं हूँ।"

   इस पेड़ पर 9 मधुमक्खी के  छत्ते हैं



तो उम्मीद दिलों में जगाए रखें।

फिर मिलूंगा।
आपका अपना
रजनीश जस
रूद्रपुर, उत्तराखंड
निवासी पुरहीरां, होशियारपुर
पंजाब
#rudarpur_cycling_club
25.04.2021

Thursday, April 22, 2021

ਕਿਤਾਬ ਦਾ ਤੋਹਫਾ

ਮੈਨੂੰ ਇੱਕ ਕਿਤਾਬ ਮਾਰਕੀਟ ਚੋ ਮਿਲ ਨਹੀਂ ਰਹੀ ਸੀ।
ਮੈਂ ਇੱਕ ਮਿੱਤਰ ਨਾਲ ਜ਼ਿਕਰ ਕੀਤਾ। ਉਹ ਕਿਤਾਬ ਮੈਨੂੰ ਉਸ ਮਿੱਤਰ ਨੇ ਭੇਜ ਦਿੱਤੀ।

ਅੱਜ ਉਹਨਾਂ ਦਾ ਫੋਨ ਆਇਆ। ਉਹਨਾਂ ਮੈਨੂੰ 
ਦੱਸਿਆ ਉਹ ਕਿਤਾਬ ਉਹਨਾਂ ਕੋਲ ਬਹੁਤ ਪੁਰਾਣੀ ਸੀ। ਉਸਦੇ ਪੇਜ ਫਟ ਰਹੇ ਸਨ। ਉਸ ਕਿਤਾਬ ਦੀ ਰੰਗੀਨ ਫੋਟੋਸਟੇਟ ਕਰਵਾ ਕੇ ਮੈਨੂੰ ਉਹ ਕਿਤਾਬ ਦਿੱਤੀ ਸੀ। 

ਮੈਂ ਕਿਹਾ, ਤੁਹਾਨੂੰ ਇਹ ਕਿਤਾਬ ਬਹੁਤ ਮਹਿੰਗੀ ਪਈ ਹੋਵੇਗੀ?"
ਉਹਨਾਂ ਕਿਹਾ " ਤੁਹਾਡੇ ਤੋਂ ਮਹਿੰਗੀ ਨਹੀਂ !"

ਇਹ ਗੱਲ ਸੁਣਕੇ ਮੈਂ ਲੱਖ ਲੱਖ ਸ਼ੁਕਰਾਨੇ ਕੀਤੇ , 
ਕਿ ਜਦ ਤੱਕ ਅਜਿਹੇ ਸਾਹਿਤ ਪ੍ਰੇਮੀ ਨੇ ਤਦ ਤੱਕ 
ਕਿਤਾਬਾਂ ਦੀ ਉਮਰ ਲੰਮੇਰੀ ਹੁੰਦੀ ਰਹੇਗੀ। 
#rajneesh_jass
#books
#books_i_have_loved
April 2021

Saturday, April 10, 2021

ਚਾਹਟਾ ( ਦੇਸੀ ਚਾਹ)

ਚਾਹਟਾ
ਸੌਂਫ ਦੁੱਧ ਦੀ ਚਾਹ ,ਇਸ ਵਿਚ ਚਾਹ ਪੱਤੀ ਨਹੀਂ ਪਾਈ ਜਾਂਦੀ। 
ਅੱਜ ਤੋਂ ਲੱਗਭਗ 20  ਕੁ ਸਾਲ ਪਹਿਲਾਂ ਦੀ ਗੱਲ ਹੈ।  ਮੈਂ ਤੇ ਮੇਰਾ ਦੋਸਤ ਬਿੱਟੂ (ਅੱਜਕਲ ਕੈਨੇਡਾ ਚ ਹੈ) ਅਸੀਂ ਦੋਵੇਂ ਆਪਣੇ ਪਿੰਡ ਦੇ ਆਲੇ ਦੁਆਲੇ ਕਈ ਥਾਵਾਂ ਘੁੰਮਣ ਜਾਂਦੇ।

 ਰਾਜਪੁਰ ਭਾਈਆਂ ਪਿੰਡ ਨੂੰ ਜਾਂਦਿਆਂ ਰਾਹ ਚ ਹਰਖੋਵਾਲ ਪਿੰਡ ਆਉਂਦਾ ਹੈ। ਉਥੇ ਇਕ ਡੇਰਾ ਹੈ ਤੇ ਗੁਰਦਵਾਰਾ ਵੀ।  ਉਸ ਵਿਚ ਚਾਹਟਾ ਤੇ ਪਕੌੜੇ 
ਦਾ ਲੰਗਰ ਮਿਲਦਾ ਹੈ। ਅਸੀਂ ਉਥੇ ਗਏ ਚਾਹਟਾ ਪੀਤਾ ਤੇ ਪਕੌੜੇ ਖਾਧੇ।
ਉਥੇ ਨਹਾਉਣ ਲਈ ਇਕ ਚਲਾ ਹੈ,  ਸੰਤਾ ਦੀ ਕੁਟਿਆ ਹੈ,  ਬਹੁਤ ਸਾਰੇ ਫੁਲ ਖਿਲੇ ਨੇ। ਅਸੀਂ ਉੱਥੇ ਘੁੰਮਕੇ ਵਾਪਿਸ ਆ ਗਏ। 
ਸਾਡੇ ਘਰ ਮੇਰੇ ਬਾਪੂ ਗੁਰਬਖ਼ਸ਼ ਜੱਸ ਨੂੰ ਵੀ ਚਾਹਟਾ ਪੀਣ ਦਾ ਸ਼ੌਂਕ ਹੈ।  ਉਹ ਰੂਹ ਨਾਲ ਬਣਾਉਂਦੇ ਨੇ।  ਓਹਨਾ ਦੇ ਦੋਸਤ ਜਸਬੀਰ ਕਲਾਰਵੀ,  ਸ਼ਿਬਜਿੰਦਰ ਕੇਦਾਰ, ਬੁੱਧ ਸਿੰਘ ਨਡਾਲੋਂ, ਸੋਹਣ ਸਿੰਘ..... ਜਦ ਵੀ ਘਰ ਆਉਂਦੇ ਤਾਂ ਕਹਿੰਦੇ,  ਜੱਸ ਸਾਬ ਦੇ ਹੱਥ ਦੀ ਚਾਹ ਪੀਣੀ ਆ। 
 ਮੈਨੂੰ ਵੀ ਬਾਪੂ ਤੋਂ ਚਾਹ ਬਣਾਉਣ ਦਾ ਸ਼ੌਂਕ ਪੈਦਾ ਹੋਇਆ।  ਅਸੀਂ ਚਾਹ ਪੀਣੀ ਖੂਬ ਗੱਲਾਂ ਬਾਤਾਂ ਹੋਣੀਆਂ।  ਅਲੱਗ ਅਲੱਗ ਵਿਸ਼ਿਆਂ ਤੇ ਗੱਲਬਾਤ ਹੋਣੀ,  ਇਹ ਵਿਸ਼ੇ ਹੁੰਦੇ ਸਾਹਿਤ, ਆਰਥਿਕ, ਘਰੇਲੂ ਸੱਮਸਿਆਵਾਂ। ਇਹਨਾਂ ਤੇ ਖੁੱਲਕੇ ਗੱਲਬਾਤ ਹੁੰਦੀ।
 
ਸਾਡਾ ਘਰ, ਹੁਸ਼ਿਆਰਪੁਰ ਲੁਧਿਆਣਾ ਮੇਨ ਰੋਡ ਤੇ ਹੈ ਤਾਂ ਘਰ ਬਾਪੂ ਦੇ ਦੋਸਤ ਲੰਘਦੇ ਵਡ਼ਦੇ ਆ ਜਾਂਦੇ ਤੇ  ਰੌਣਕ ਲੱਗੀ ਰਹਿੰਦੀ।
  ਸ਼ਿਬਜਿੰਦਰ ਕੇਦਾਰ ਕਹਿੰਦੇ ਕਿ " ਜੱਸ ਜੋ ਰੌਣਕ ਤੇ ਗੱਲਬਾਤ ਦਾ ਮਜ਼ਾ ਤੇਰੇ ਘਰ ਹੈ ਉਹ ਕਿਤੇ ਨਹੀਂ। "

ਅੱਜਕਲ ਚਾਹਟਾ ਬਣਾ ਰਿਹਾ ਹਾਂ ਤਾ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਮੈਂ ਤਾਂ ਇਸ ਵਿੱਚ ਖੰਡ ਦੀ ਥਾਂ ਸ਼ੱਕਰ ਪਾ ਲੈਂਦਾ ਹਾਂ। 
ਇਸਨੂੰ ਬਣਾਉਣ ਦਾ ਢੰਗ ਹੈ, ਪਾਣੀ ਪਤੀਲੀ ਚ ਦੋ ਕੱਪ ਪਾਓ। ਉਸ ਵਿੱਚ ਤਿਨੰ ਛੋਟੇ ਚਮਚੇ ਮੋਟੀ ਸੌਂਫ ਪਾਓ। ਹਲਕੇ ਸੇਕ ਤੇ ਪਕਾਓ। ਫਿਰ ਉਸ ਵਿੱਚ ਗੁਡ਼ ਜਾਂ ਸ਼ੱਕਰ ਪਾ ਦਿਓ। ਕੁਝ ਦੇਰ ਬਾਦ ਦੁੱਧ ਦੇ ਦੋ ਕੱਪ। ਉਬਾਲੋ, ਚਾਹ ਤਿਆਰ। 
ਸੌਂਫ ਵਾਲੇ ਚਾਹਟੇ ਦੇ ਕਈ ਫਾਇਦੇ ਨੇ ਇਸ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ। 
ਸੌਂਫ ਵਿਚ ਕੈਲਸ਼ੀਅਮ, ਆਇਰਨ, ਪੋਟਾਸ਼ਿਅਮ, ਮੈਗਨਿਸ਼ਿਅਸਮ ਵਰਗੇ ਤੱਤ ਨੇ। 
ਇਸ ਕਰਕੇ ਹਾਈ ਬਲੱਡ ਪ੍ਰੈਸ਼ਰ,  ਮੋਟਾਪਾ, ਨੀਂਦ ਖੰਘ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ। 
ਚਸ਼ਮੇ ਦੇ ਨੰਬਰ ਤੋਂ ਸੌਂਫ ਚ ਮਿਸ਼ਰੀ ਤੇ ਬਦਾਮ  ਪੀਸ ਕਾ ਰਾਤ ਨੂੰ ਇਕ ਚਮਚਾ ਖਾਣ ਨਾਲ ਚਸ਼ਮੇ ਦਾ ਨੰਬਰ ਵੀ ਘਟਦਾ ਹੈ ।
ਇਹ ਚਾਹ ਸਦਾ ਵਿਰਸਾ ਹੈ, ਆਓ ਜਿਥੇ ਵੀ ਹਾਂ ਇਹ ਪੀਏ। 

ਰਜਨੀਸ਼ ਜੱਸ
ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ

ਅੱਜਕੱਲ ਰੁਦਰਪੁਰ, ਊਧਮ ਸਿੰਘ ਨਗਰ
ਉੱਤਰਾਖੰਡ

Thursday, March 25, 2021

ਔਰਤਾਂ ਤੇ ਘੁਮੱਕਡ਼ਪਣ



ਬੱਚਾ ਖਾਨ ਕਹਿੰਦੇ ਨੇ " ਜੇ  ਕਿਸੇ ਸਮਾਜ ਨੂੰ  ਵੇਖਣਾ ਹੈ ਕਿ ਉਹ ਕਿੰਨਾ ਸੱਭਿਅਕ ਤਾਂ ਵੇਖੋ  ਉਥੋਂ ਦੀ  ਔਰਤ ਨਾਲ ਕੀ ਸਲੂਕ ਕਰਦਾ ਹੈ? "
ਉਂਝ ਵੇਖੋ ਭਾਰਤ ਵਿਚ ਔਰਤ ਦੀ ਪੂਜਾ ਕੀਤੀ ਜਾਂਦੀ ਹੈ ਪਰ ਉਨਾੰ ਹੀ ਤਸ਼ੱਦਦ ਵੀ ਇਹ ਦੋਹਰੀ ਮਾਨਸਿਕਤਾ ਦਾ ਸ਼ਿਕਾਰ  ਹੈ।
 ਅਜ਼ਾਦੀ ਤੇ ਮੁਹੱਬਤ ਦੋ ਚੀਜ਼ਾਂ ਆਦਮੀ ਨੂੰ ਦੇ ਵਿਕਾਸ ਲਈ ਬਹੁਤ ਜ਼ਰੂਰੀ ਨੇ।

 ਰੂਸੋ ਕਹਿੰਦਾ ਹੈ "ਆਦਮੀ ਅਜ਼ਾਦ ਜੰਮਦਾ ਹੈ ਪਰ ਹਰ ਥਾਂ ਉਹ  ਜ਼ੰਜੀਰਾਂ ਚ ਜਕੜਿਆ ਹੋਇਆ ਹੈ।"


 ਮੈਂ ਕਈ ਵਾਰ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਜਾਂਦਾ ਹਾਂ। ਅਸੀਂ ਕਿਤੇ ਪਹਾੜ ਤੇ ਕਿਸੇ  ਹੋਟਲ ਚ ਰੁਕਦੇ ਹਾਂ। ਰੂਹ ਦੀਆਂ ਗੱਲਾਂ ਕਰਦੇ ਹਾਂ, ਗਿਲੇ ਸ਼ਿਕਵੇ, ਹਾਸੇ ਠੱਠੇ ਵੀ,  ਇਹ ਸਭ ਸਾਨੂੰ  ਮਾਨਸਿਕ ਤੌਰ ਤੇ ਤੰਦਰੁਸਤ ਰੱਖਦੇ ਨੇ।
  ਮੈਂ ਆਪਣੀ ਪਤਨੀ ਨੂੰ ਇਕ ਵੇਰਾਂ ਕਿਹਾ ਤੂੰ  ਵੀ ਕਦੇ ਆਪਣੀਆਂ ਸਹੇਲੀਆਂ ਨਾਲ ਘੁੰਮਣ ਜਾ,  ਮੈਂ ਬੱਚੇ ਰੱਖ ਲਵਾਂਗਾ। ਉਸਨੇ ਆਪਣੀ ਸਹੇਲੀਆਂ ਨਾਲ ਗੱਲ ਕੀਤੀ। ਪਰ ਕਿਤੋਂ ਵੀ ਕੋਈ ਸਕਾਰਾਤਮਕ ਜਵਾਬ  ਨਾ ਮਿਲਿਆ।
 ਇਕ ਵਾਰ ਮੇਰੀ ਇਕ ਲੇਖਕ ਮਹਿਲਾ ਮਿੱਤਰ ਨਾਲ ਗੱਲ ਹੋਈ। ਉਹ ਕਹਿੰਦੀ ਉਸਦਾ ਦਿਲ ਵੀ ਕਰਦਾ ਹੈ ਉਹ ਆਪਣੀਆਂ ਸਹੇਲੀਆਂ ਨਾਲ ਬਾਹਰ ਘੁੰਮਣ ਜਾਵੇ। ਹੁਣ ਉਸਦੇ ਬੱਚੇ ਵੱਡੇ ਹੋ ਗਏ ਨੇ, ਉਹ ਆਪਣਾ ਖਾਣਾ ਆਪ ਬਣਾ ਸਕਦੇ ਨੇ। ਉਸਨੇ ਆਪਣੀ ਸਹੇਲੀ ਨਾਲ ਗੱਲ ਕੀਤੀ । ਉਸਦੀ ਸਹੇਲੀ ਰਾਜ਼ੀ ਹੋ ਗਈ ਦੋਵੇਂ ਖੁਸ਼। ਪਰ ਹੋਰ ਗੱਲਾਂ ਹੋਈਆਂ ਤਾਂ ਉਸਦੀ ਸਹੇਲੀ ਕਹਿ ਰਹੀ ਸੀ ਅਸੀਂ ਆਪਣੇ ਪਤੀਆਂ ਨਾਲ ਘੁੰਮਣ ਜਾਵਾਂਗੀਆਂ। ਉਸਨੇ ਕਿਹਾ ਕਦੇ ਤਾਂ ਆਪਣੇ ਪਤੀ ਨੂੰ ਛੱਡ ਦਿਓ ਬਾਕੀ ਜੇ ਪਤੀਆਂ ਨਾਲ ਹੀ ਜਾਣਾ ਤਾ ਆਜ਼ਾਦੀ ਕੀ ਹੋਈ?


ਮੈਂ ਅਕਸਰ ਸਫਰ ਕਰਦਾ ਹਾਂ ਤਾ ਲੋਕਾਂ ਨੂੰ ਗੌਰ ਵੇਖਦਾ ਹਾਂ, ਓਹਨਾਂ ਨਾਲ ਗੱਲ ਬਾਤ ਕਰਦਾ ਹਾਂ ਤੇ ਹਰ ਬਾਰ ਕੁਝ ਨਵਾਂ ਸਿੱਖਦਾ ਹਾਂ।
 ਸਫ਼ਰ ਚ ਇਹ ਦਲਾਈ ਲਾਮਾ ਦੀ ਗੱਲ ਯਾਦ ਰੱਖਦਾ ਹਾਂ,ਉਹ ਕਹਿਂਦੇ ਨੇ,  ਜਦੋਂ ਅਸੀਂ ਕਿਸੇ ਨਾਲ ਆਪਣੀਆਂ ਗੱਲ ਕਰਦੇ ਹਾਂ ਅਸੀਂ ਪੁਰਾਣੀਆਂ ਗੱਲਾਂ ਦਿਓਰਾ ਰਹੇ ਹੁੰਦੇ ਹਾਂ ਪਾਰ ਜਦੋਂ ਅਸੀਂ ਕਿਸੇ ਨੂੰ ਸੁਣਦੇ ਹਾਂ ਤਾ ਅਸੀਂ ਕੁਝ ਨਵਾਂ ਸਿੱਖਦੇ ਹਾਂ
ਇਕ ਵਾਰ ਮੈਂ ਪੂਨੇ ਤੋਂ ਟ੍ਰੇਨ ਚ ਵਾਪਿਸ ਆ ਰਿਹਾ ਸੀ ਤਾਂ ਮੈਂ ਵੇਖਿਆ ਕੁਝ ਔਰਤਾਂ ਆਪਸ ਚ ਗੱਲਬਾਤ ਕਰ ਰਹੀਆਂ ਨੇ ਕਦੇ ਉਹ ਹੱਸਦਿਆਂ, ਇਕ ਵਾਰ ਤਾਂ ਦੋ ਜਣੀਆਂ ਖੂਬ ਰੋਈਆਂ ।
ਉਹਨਾਂ ਚੋ ਇਕ ਔਰਤ ਨੇ ਦੂਜੇ ਦੇ ਬੇਟੇ ਨੂੰ ਕਿਹਾ ਜੋ ਪੰਦਰਾਂ ਕੁ ਸਾਲ ਦਾ ਸੀ ਉਹ ਕਹਿੰਦੀ " ਤੂੰ ਬਹੁਤ ਸੋਹਣਾ ਹੈ ਮੈਨੂੰ ਭਜਾ ਕੇ ਲੈ ਜਾ। ਮੈਂ ਕਮਾਉਂਦੀ ਅਸੀਂ ਇਕੱਠੇ ਰਹੀ ਲਵਾਂਗੇ।  ਮੈਂ ਆਪਣੇ ਪਤੀ ਤੋਂ ਬੋਰ ਹੋ ਗਈ ਹਾਂ।"😁😁


ਮੈਂ ਇਹ ਸੁਣ ਰਿਹਾ ਸੀ ਕਿਉਕਿਂ ਸਾਹਮਣੇ ਸੀਟ ਤੇ ਬੈਠਾ ਸੀ। ਮੈਂ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਉਹ ਦੱਸ ਸਹੇਲੀਆਂ ਦਾ ਇਕ ਗਰੁੱਪ ਹੈ। ਉਹਨਾ ਇਕੱਠੇ ਹਰਿਆਣੇ ਤੋਂ ਪੁਲਿਸ ਚ ਟਰੈਨਿੰਗ ਕੀਤੀ ।ਫਿਰ ਸਭ ਦੇ ਵਿਆਹ ਹੋ ਗਏ। ਹੁਣ ਬੱਚੇ ਹੋ ਗਏ ਨੇ ਤਾਂ ਕਿਸੇ ਨੂੰ ਵਿਚਾਰ ਆਇਆ ਕੇ ਮੁੜ ਓਹੀ ਕਾਲਜ ਦੇ ਦਿਨ ਦੋਬਾਰਾ ਜੀ ਲਈਏ , ਤਾਂ ਉਹ ਹਰ ਸਾਲ ਆਪਣੇ ਪਤੀਆਂ ਤੋਂ ਬਿਨਾ ਘੁੰਮਣ ਜਾਂਦੀਆਂ ਨੇ।
 ਇਸ ਬਾਰ ਉਹ ਸਿਰਡੀ ਤੇ ਮੁੰਬਈ ਜਾਕੇ ਆਈਆਂ ਨੇ। ਉਹਨਾ ਨੇ ਪੂਨੇ ਤੋਂ ਮੁੰਬਈ ਜਾਂਦੇ ਟੈਕਸੀ ਚ ਖੂਬ ਰੌਲਾ ਪਾਇਆ।

 ਮੈਨੂੰ ਜਾਵੇਦ ਅਖਤਰ ਦੀ ਕਹਿ ਇਕ ਗੱਲ ਯਾਦ ਆ ਗਈ , ਉਹ ਕਹਿੰਦੇ ਨੇ " ਜਿੰਨੇ ਅਰਮਾਨ ਆਦਮੀ ਦੇ ਹੁੰਦੇ ਨੇ ਉੰਨੇ ਹੀ ਔਰਤ ਦੇ ਹੁੰਦੇ ਨੇ।"

ਸੋ ਆਦਮੀ ਦੀਆਂ ਜੇ ਮਹਿਲਾ ਮਿੱਤਰ ਨੇ ਤਾਂ ਮਹਿਲਾਵਾਂ ਦੇ ਵੀ ਆਦਮੀ ਮਿੱਤਰ ਹੋ ਸਕਦੇ ਨੇ। ਉਹ ਵੋ ਜ਼ਿੰਦਗੀ ਦਾ ਸੁਹੱਪਣ ਮਾਣਨਾ ਚਾਹੁੰਦੀ ਹੈ।
 ਹਰ ਵੇਲੇ ਇਕ ਆਦਮੀ ਔਰਤ ਦਾ ਨਾਲ ਰਹਿਣੇ ਇਕ ਦੂਜੇ ਦੇ ਗੁਣਾਂ ਦਾ ਵਿਸਥਾਰ ਵੀ ਨਹੀਂ ਹੋਣ ਦਿੰਦਾ। ਕਦੇ ਕਦੇ ਇਕੱਲੇ ਹੋਣ ਦਾ ਲੁਤਫ਼ ਵੀ ਲੈਣਾ ਚਾਹੀਦਾ ਹੈ।

 ਮੈਨੂੰ ਮੁੰਨਵਰ ਰਾਣਾ ਦਾ ਇਕ ਸ਼ੇਰ ਯਾਦ ਆ ਗਿਆ

ਆਪਣੀ ਯਾਦੋਂ ਸੇ ਕਹੋ ਇਕ ਦਿਨ ਕਿ ਛੁੱਟੀ ਦੇ ਮੁਝੇ
ਇਸ਼ਕ ਕੇ ਹਿੱਸੇ ਮੈ ਭੀ ਇਤਵਾਰ ਹੋਣਾ ਚਾਹੀਏ


ਜੋ ਗੱਲਬਾਤ ਅਸੀਂ ਆਪਣੇ ਦੋਸਤਾਂ ਨਾਲ ਕਰਕੇ ਹਲਕੇ ਹੁੰਦੇ ਹਾਂ ਉਹ ਕਿਸੇ  ਹੋਰ ਨਾਲ ਨਹੀਂ।
ਮੈਂ ਕੁਝ ਦਿਨ ਪਹਿਲੇ ਪੜ੍ਆਂ ਪ੍ਰੀਤ ਪਾਲ ਹੁੰਦਲ ਹੋਰਾਂ ਲਿਖਿਆ ਉਹ ਔਰਤਾਂ ਦਾ ਇਕ ਗਰੁੱਪ ਬਣਾਉਣਾ ਚਾਹੁੰਦੀ ਨੇ ਕੇ ਉਹ ਸਿਰਫ ਔਰਤਾਂ ਆਪਣੀ ਆਜ਼ਾਦੀ ਨਾਲ ਘੁੱਮ ਫਿਰ ਸਕਣ।
 ਘੁਮੱਕਡ਼ ਤੋਂ ਮੈਨੂੰ ਅਨੁਰਾਧਾ ਬੈਣੀਵਾਲ ਯਾਦ ਆ ਗਈ। ਉਹ ਆਪਣੀ ਕਿਤਾਬ  " ਆਜ਼ਾਦੀ ਮੇਰਾ ਬ੍ਰਾਂਡ"  ਚ ਲਿਖਦੀ ਹੈ ਉਹ ਹਰਿਆਣੇ ਤੋਂ ਹੈ। ਉਹ ਸ਼ਤਰੰਜ ਦੀ ਨੈਸ਼ਨਲ ਪਲੇਅਰ ਰਹੀ। ਫਿਰ ਉਸਦਾ ਵਿਆਹ ਹੋ ਗਿਆ ਉਹ ਇੰਗਲੈਂਡ ਚਲੀ ਗਈ। ਕੁਝ ਦਿਨ ਬਾਅਦ ਘਰ ਚ ਉਸਦਾ ਦਮ ਘੁੱਟਣ ਲੱਗਾ। ਉਸਨੇ ਆਪਣੇ ਪਤੀ ਨੂੰ ਕਿਹਾ ਉਹ ਘੁਮੰਣਾ ਚਾਹੁੰਦੀ ਹੈ। ਕਿਉਕਿਂ ਜਦ ਉਹ ਭਾਰਤ ਚ ਰਾਜਸਥਾਨ ਆਈ ਤਾ ਉਸਨੂੰ ਓਸ਼ੋ ਦੀ ਇਕ ਸੰਯਸਨ ਮਿਲੀ ਉਹ ਘੁਮੱਕੜ ਸੀ। ਉਹ ਮੁੰਡਿਆਂ ਨਾਲ ਬਿਨਾਂ ਕਿਸੇ ਹਿਚਕਿਚਾਹਟ ਤੋਂ ਘੁੰਮ ਰਹੀ ਸੀ। 
 ਪਤੀ  ਨੇ ਕਿਹਾ ਜਾਓ।  ਪਰ ਉਸ ਪੈਸੇ ਕੋਲ ਜ਼ਿਆਦਾ ਨਹੀਂ ਸਨ।

ਉਥੇ ਇਕ ਹਿਚਿੰਗ ਵਿਧੀ ਹੈ ਜਿਵੇਂ ਤੁਸੀਂ ਕਿਸੇ ਰਾਹ ਤੇ ਹੋ ਤੁਸੀਂ ਵੈਬਸਾਈਟ ਤੇ ਪਿਆ ਦਿਓ ਕੇ ਮੈਨੂੰ ਲਿਫਟ ਚਾਹੀਦੀ ਹੈ। ਮੈਂ ਅੱਜ ਰਾਤ ਇੱਥੇ ਜਾਣਾ ਹੈ। ਉਸ ਰਾਹ ਤੇ ਜੋ ਕੋਈ ਕਾਰ ਜਾਂ ਟਰੱਕ ਚ ਆਵੇਗਾ ਉਸ ਨਾਲ ਉਸਦੇ ਘਰ ਰਾਤ ਰਹਿ ਸਕਦੇ ਹੋ। ਬਦਲੇ ਚ ਤੁਸੀਂ ਉਸਦੇ ਘਰ ਦਾ ਕੰਮ ਕਰਦੇ ਹੋ ਉਥੇ ਖਾਣਾ ਵੀ ਮਿਲ ਜਾਏਗਾ। ਇਸ ਤਰ੍ਹਾਂ ਉਹ ਪੂਰਾ ਯੂਰੋਪ ਘੁੰਮੀ।
ਉਸਨੇ ਪੂਰੇ ਵਿਸ਼ਵ ਦੀਆਂ ਕੁੜੀਆਂ ਤੇ ਔਰਤਾਂ ਨੂੰ ਸੱਦਾ ਦਿੱਤਾ ਹੈ ਕੇ ਤੁਸੀਂ ਘੁੱਮੋ ਆਪਣੀ ਆਜ਼ਾਦੀ ਨੂੰ ਮਾਣੋ।ਘੁਮੱਕੜ ਬਣੋ।
ਉਹ ਕਹਿੰਦੀ ਹੈ, 
"ਜੇ ਗਲੀ ਤੋਂ ਡਰ ਲੱਗਦਾ ਹੈ ਤਾਂ ਸ਼ਹਿਰ ਚ ਘੁੰਮੋ,
ਜੇ ਸ਼ਹਿਰ ਤੋਂ ਡਰ ਲੱਗਦਾ ਹੈ ਤਾਂ ਦੇਸ਼ ਚ ਘੁੰਮੋ,
ਜੇ ਦੇਸ਼ ਤੋਂ ਡਰ ਲੱਗਦਾ ਹੈ ਤਾਂ ਵਿਦੇਸ਼ ਚ ਘੁੰਮੋ।"

ਕਹਿੰਦੇ ਨੇ ਵਹਿੰਦੇ ਪਾਣੀ ਸਾਫ਼ ਰਹਿੰਦੇ
ਖਲੌਤੇ ਤਾਂ ਬਦਬੋ ਮਾਰ ਜਾਂਦੇ

ਸੋ ਪਾਣੀ ਵਾਂਙ ਵਹਿੰਦੇ ਰਹੋ।
ਫਿਰ ਮਿਲਾਂਗਾ ਇਕ ਨਵਾਂ ਕਿੱਸਾ ਲੈਕੇ।

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
25.03.2021
(ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ )

Tuesday, March 16, 2021

ਇਕੱਲਾਪਨ

ਇਕੱਲਾਪਨ

ਉਮਰ ਦੇ ਇਸ ਦੌਰ ਤੇ 
ਪੁੱਜ ਕੇ ਉਹ ਇਕੱਲਾ ਹੈ 
71 ਦੀ ਲੜਾਈ ਚ ਜੱਦੀ
ਪਿੰਡ ਛੱਡਣਾ ਪਿਆ
ਨਵੀਂ ਜਗ੍ਹਾ ਆਕੇ ਜ਼ਿੰਦਗੀ ਮੁੜ ਤੋਂ
ਸ਼ੁਰੂ ਕੀਤੀ

ਬੇਬੇ ਤੇ ਬਾਪੂ ਵੀ ਇਕ ਦਿਨ 
ਸਾਥ ਛੱਡ ਕੇ ਚਲੇ ਗਏ 
ਫਿਰ ਵਿਆਹ ਹੋਇਆ
ਬੱਚੇ ਹੋਏ 
ਫਿਰ ਉਹ ਵਿਆਹੇ ਗਏ 
ਇਕ ਦਿਨ ਘਰਵਾਲੀ ਵੀ
ਉਸਦੀ ਪੰਜ ਤੱਤਾਂ ਚ ਵਿਲੀਨ ਹੋ ਗਈ

ਹੁਣ ਉਹ ਸਵੇਰੇ ਉੱਠਕੇ 
ਘਰ ਦੀ ਬਗੀਚੀ ਚ 
ਫੁੱਲਾਂ ਨੂੰ ਪਾਣੀ ਦਿੰਦਾ
ਤੇ ਉਹਨਾਂ ਨਾਲ ਗੱਲਾਂ ਕਰਦਾ

ਅੱਜ ਉਹ ਬਿਮਾਰ ਸੀ ਤੇ 
ਆਪ ਹੀ ਆਪਣੀ ਦੇਖਭਾਲ
ਕਰ ਰਿਹਾ ਸੀ
ਉਹਨੂੰ ਯਾਦ ਆਇਆ
ਜਦ ਬਚਪਨ ਚ ਉਹਦੇ 
ਕਦੇ ਕਿਸੇ ਚੀਜ਼ ਨਾਲ ਸੱਟ
ਵੱਜ ਜਾਣੀ ਤਾਂ
ਉਸਦੀ ਮਾਂ ਉਸ ਚੀਜ਼ ਨੂੰ
ਝਿੜਕਾਂ ਮਾਰਦੀ  ਤੇ
ਆਪਣੇ ਪੁੱਤ ਦੀ ਸੱਟ ਤੇ ਫੂਕਾਂ ਮਾਰਕੇ 
ਕਹਿੰਦੀ ਕੁਝ ਨਹੀਂ ਹੋਇਆ ਪੁੱਤ
ਕੀੜੀ ਦਾ ਆਟਾ ਡੁੱਲ ਗਿਆ

ਫਿਰ ਉਸਨੂੰ ਯਾਦ ਆਇਆ
 ਜਦ ਕਦੇ ਉਹ ਬਿਮਾਰ ਹੁੰਦਾ 
ਤਾਂ ਉਸਦੀ ਘਰਵਾਲੀ ਵੀ ਉਸਨੂੰ
ਬੱਚਿਆਂ ਵਾਂਙ ਪੂਰੀ ਪੂਰੀ ਰਾਤ 
ਜਾਗਕੇ ਦੇਖਭਾਲ ਕਰਦੀ
ਅਚਨਚੇਤ ਉਸਨੂੰ ਯਾਦ ਆਇਆ
ਉਸਨੇ ਆਪਣੀ ਘਰਵਾਲੀ ਨੂੰ 
ਕਦੇ ਬਿਮਾਰ ਨਹੀਂ ਸੀ ਵੇਖਿਆ 
ਕੀ  ਉਹ ਕਦੇ ਬਿਮਾਰ ਹੀ ਨਹੀਂ ਹੋਈ?
ਜਾਂ ਉਹ ਦੱਸਦੀ ਨਹੀਂ ਸੀ?

ਪਰ ਅੱਜ ਫੁੱਲਾਂ ਨਾਲ ਗੱਲਾਂ ਕਰਦਿਆਂ 
ਉਸਨੂੰ ਆਪਣੀ ਮਾਂ ਦੀ ਆਵਾਜ਼ ਆਈ 
ਉਸਨੇ ਅੱਖਾਂ ਮਲਕੇ ਵੇਖਿਆ 
ਕਿਤੇ ਕੋਈ ਸੁਪਨਾ ਤਾਂ ਨਹੀਂ  
ਮਾਂ ਬੋਲੀ ਪੁੱਤ ਤੂੰ ਉਦਾਸ ਕਿਉਂ ਹੈ?
ਮੈਂ ਕਿਤੇ ਗਈ ਥੋੜੀ ਹਾਂ
ਤੇਰੇ ਰੌਏਂ - ਰੌਏਂ ਚ ਹਾਂ
ਤੇਰੇ ਦਿਲ ਦੀ ਹਰ ਧਡ਼ਕਨ ਚ ਹਾਂ

ਫਿਰ ਉਸਦੀ ਘਰਵਾਲੀ 
ਸੀਮਾ ਦੀ ਆਵਾਜ਼ ਆਈ
ਉਹ ਬੋਲੀ ਤੇਰੇ ਨਾਲ ਹੀ ਤਾਂ ਹਾਂ
ਹਰ ਵੇਲੇ 
ਜਿਹਨਾਂ ਪੰਜ ਤੱਤਾਂ ਤੋਂ ਬਣੀ ਸੀ
ਉਹਨਾਂ ਚ ਦੁਬਾਰਾ ਮਿਲ ਗਈ
ਜਿਵੇਂ ਨਿਆਣੇ ਘਰ ਬਣਾਉਂਦੇ ਨੇ
ਰੇਤ ਨਾਲ ਸਮੁੰਦਰ ਦੇ ਕਿਨਾਰੇ 
ਤੇ ਸਮੁੰਦਰ ਦੀ ਛੱਲ ਨਾਲ ਉਹ 
ਘਰ ਢਿੱਠ ਕੇ ਫਿਰ ਰੇਤ ਬਣ ਜਾਂਦਾ ਹੈ
ਮੈਂ ਵੀ ਉਸ ਰੇਤ ਵਾਂਗ ਹੋ ਗਈ ਹਾਂ

ਜਿਸ ਫੁਲ ਨਾਲ ਤੂੰ ਗੱਲਾਂ ਕਰ ਰਿਹਾਂ ਹੈ 
ਉਹ ਮੈਂ ਹੀ ਤਾਂ ਹਾਂ 
ਪਹਿਲਾ ਸੀਮਾ ਸੀ 
ਹੁਣ ਅਸੀਮ ਹੋ ਗਈ ਹਾਂ

ਤਦ ਇੱਕ ਅਥਰੂ ਉਸਦੀਆਂ ਅੱਖਾਂ ਚੋਂ
ਵੱਗਿਆ
ਉਸਨੇ ਉਹ ਹੇਠਾਂ ਨਹੀਂ ਡਿੱਗਣ ਦਿੱਤਾ
ਤੇ ਹਥੇਲੀ ਤੇ ਰੱਖ ਲਿਆ 
ਉਸ ਵਿਚ ਉਸਦੀ ਮਾਂ ਤੇ  ਘਰਵਾਲੀ ਦੋਵੇਂ
ਮੁਸਕੁਰਾ ਰਹੀਆਂ ਸਨ 
ਹੁਣ ਉਹ ਵੀ ਮੁਸਕੁਰਾ ਪਿਆ ਤੇ 
ਅੱਖਾਂ ਚੋ ਆਨੰਦ ਦਾ ਮੀਂਹ ਵਾਂਗ ਤੁਰਿਆ

#ਰਜਨੀਸ਼ ਜੱਸ
#ਕਵਿਤਾ
17.03.2021

Monday, March 15, 2021

ਰੋਣ ਦਾ ਸਾਡੇ ਸ਼ਰੀਰ ਤੇ ਪ੍ਰਭਾਵ


ਕਈ ਵਾਰ ਅਸੀਂ ਹੱਸਦੇ ਹਾਂ , 
ਰੋਂਦੇ ਹਾਂ,
ਹੈਰਾਨ ਹੁੰਦੇ ਹਾਂ, 
ਨਾਰਾਜ਼ ਹੁੰਦੇ ਹਾਂ ,
ਪਿਆਰ ਚ ਹੁੰਦੇ ਹਾਂ ।

ਜੀਵਨ ਚ ਨੌਂ ਰਸ ਨੇ,  
ਸ਼ਿੰਗਾਰ ਰਸ,  ਹਾਸਰਸ , ਕਰੁਣਾ, ਕ੍ਰੋਧ, 
ਵੀਰ ਰਸ, ਅਦੁਭਤ, ਸ਼ਾਂਤ, ਭੈ ਤੇ ਘ੍ਰਿਣਾ।


ਅੱਜ ਅਸੀਂ ਇਸ ਵਿੱਚੋਂ ਇੱਕ ਰਸ ਕਰੁਣਾ ਤੇ ਗੱਲ ਕਰਦੇ ਹਾਂ, ਜਿਸ ਵਿੱਚ ਰੋਣ ਬਾਰੇ ਖਾਸ।
ਵੈਸੇ ਰੋਣ ਨੂੰ ਔਰਤਾਂ ਦਾ ਕੰਮ ਕਿਹਾ ਜਾਂਦਾ ਹੈ।ਪਰ ਅਜਿਹਾ ਨਹੀਂ ਹੈ ਜੋ ਇਨਸਾਨ ਕਿਸੇ ਹੋਰ ਦੇ ਦਰਦ ਨੂੰ ਜਾਂ ਆਪਣੇ ਦਰਦ ਨੂੰ ਮਹਿਸੂਸ ਕਰਦਾ ਹੈ ਜਾਂ ਬਹੁਤ ਖੁਸ਼ ਹੁੰਦਾ ਹੈ ਉਹ ਰੋਂਦਾ ਹੈ।
ਭਾਸ਼ਾ ਦਾ ਉਪਯੋਗ ਆਪਣੇ ਦਿਲ ਦੀਆਂ ਭਾਵਨਾਵਾਂ ਨੂੰਵਿਅਕਤ ਕਰਨ ਲਈ ਕੀਤਾ ਜਾਂਦਾ ਹੈ, ਪਰ ਕਈ ਵਾਰ ਭਾਵਨਾਵਾਂ ਇੰਨੀਆਂ ਜ਼ਿਆਦਾ ਵੱਡੀਆਂ ਹੁੰਦੀਆਂ ਨੇ ਤਾਂ ਭਾਸ਼ਾ ਬਹੁਤ ਛੋਟੀ ਰਹਿ ਜਾਂਦੀ ਹੈ ਤਾਂ ਹੱਸਣ ਨੱਚਣ ਨਾਲ ਉਹ ਵਿਅਕਤ ਹੁੰਦੀਆਂ ਨੇ।

ਔਰਤ ਆਦਮੀ ਤੋਂ ਔਸਤਨ ਪੰਜ ਸਾਲ ਜ਼ਿਆਦਾ 
ਜਿਉਂਦੀ ਹੈ। ਇਸਦੇ ਕਈ ਕਾਰਨ ਨੇ, ਉਹਨਾਂ ਵਿਚੋਂ 
ਇਕ ਕਾਰਨ ਇਹ ਵੀ ਹੈ ਕੇ ਉਹ ਰੋ ਲੈਂਦੀ ਹੈ ਤਾਂ ਆਪਣੇ
ਮਨ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਕੇ ਮਨ ਹਲਕਾ ਕਰ ਲੈਂਦੀ ਹੈ।ਹੁਣ ਆਦਮੀ ਰੋਂਦਾ ਨਹੀਂ ਤੇ ਉਹ ਦਿਲ ਦੀ ਮਰੀਜ਼ ਬਣ ਜਾਂਦਾ ਹੈ, ਕਿਉਂਕਿ ਉਹ ਆਪਣੀ ਭਾਵਨਾ ਨੂੰ ਰੋਕ ਲੈਂਦਾ ਹੈ। ਭਾਵਨਾਵਾਂ ਨੂੰ ਰੋਕਣਾ, ਵਗਦੇ ਪਾਣੀ ਨੂੰ ਬਨੰ ਮਾਰ ਲੈਣਾ ਹੁੰਦਾ ਹੈ। ਆਦਮੀ ਨੂੰ ਬਨੰ ਮਾਰਨਾ ਤਾਂ ਆਉਂਦਾ ਹੈ ਪਰ ਉਹ ਇਸ ਵਿੱਚ ਇੱਕ ਸ਼ਟਰ ਨਹੀਂ ਰੱਖਦਾ ਜਿਸ ਵਿੱਚੋਂ ਸਮੇਂ ਸਮੇਂ ਤੇ ਪਾਣੀ ਛੱਡਦਾ ਰਹੇ। ਹੁਣ ਇੱਕ ਦਿਨ ਉੱਥੇ ਪਾਣੀ ਭਰ ਜਾਂਦਾ ਹੈ ਤੇ ਉਹ ਬਨੰ ਨੂੰ ਤੋਡ਼ ਦਿੰਦਾ ਹੈ, ਜਿਸ ਨਾਲ ਆਦਮੀ ਸਿਜੋਫਰੈਨਿਕ ਹੋ ਜਾਂਦਾ ਹੈ,
ਕਿਹਾ ਜਾਂਦਾ ਹੈ, ਉਸਦੇ ਸਬਰ ਦਾ ਬਨੰ ਟੁੱਟ ਗਿਆ, ਉਹ ਅਖਾਣ ਇਸ ਕਰਕੇ ਹੀ ਬਣਿਆ ਹੈ।

 ਔਰਤ ਕਦੇ ਯੁੱਧ ਨਹੀਂ ਕਰਦੀ ਹਾਂ ਝਗੜ ਲੈਂਦੀ ਹੈ। ਉਹ ਪਾਗਲ ਵੀ ਘੱਟ ਹੁੰਦੀ ਹੈ। ਆਦਮੀ ਚ ਕਬਜੇ ਦੀ ਭਾਵਨਾ ਹੈ ਤੇ ਔਰਤ ਚ ਸਮਰਪਣ ਦੀ। 

ਪਾਗ਼ਲਖਾਨਿਆਂ ਵਿਚ ਬਹੁ ਗਿਣਤੀ ਚ ਆਦਮੀ ਹੀ ਨੇ, ਯੁੱਧ ਹੀ ਆਦਮੀ ਕਰਦਾ ਹੈ ਕਿਉਂਕਿ ਉਹ ਆਪਣਾ
ਰੋਣਾ ਦਬਾ ਲੈਂਦਾ ਹੈ।

ਓਸ਼ੋ ਨੂੰ ਪੜ੍ਹਦਿਆਂ ਧਿਆਨ ਕਰਦਿਆਂ ਅਕਸਰ ਰੋਣਾ ਸ਼ਾਂਤ ਨਾਲ ਆ ਜਾਂਦਾ ਹੈ ਹੰਝੂ ਆਪ ਮੁਹਾਰੇ ਤੁਰ ਪੈਂਦੇ ਨੇ ਤੇ ਨਾਲ ਹੀ ਮਨ ਦਾ ਕੂੜਾ ਕਰਕਟ ਬਹਿ ਜਾਂਦਾ ਹੈ।


ਇੱਕ ਪੁਰਾਣੀ ਯਾਦ।
ਮੇਰੀ ਦਾਦੀ (ਬਾਪੂ ਦੇ ਤਾਏ ਦੀ ਪੁੱਤਰ ਬਿਸ਼ੰਬਰ ਸਿੰਘ ਦੀ ਮਾਂ) ਬਿਸ਼ਨ ਕਰ ਮੈਨੂੰ ਪਿਆਰ ਕਰਦੀ ਸੀ ।
ਮੈਂ 1993 ਚ ਬਠਿੰਡੇ ਹੋਸਟਲ ਪੜ੍ਹਨ ਚਲਾ ਗਿਆ।
 ਫਿਰ ਜਦ ਵਾਪਿਸ ਆਉਣਾ ਤਾਂ ਦਾਦੀ ਨੇ ਛੋਟੀ ਜਿਹੀ ਮੰਝੀ ਤੇ ਬੈਠੀ ਹੋਣਾ, ਮੈਂ ਪੈਰੀਂ ਪੈਨਾ ਕਹਿ ਕੇ ਹੀ ਕੋਲ ਬੈਠ ਜਾਣਾ। ਗੱਲਾਂਬਾਤਾਂ ਕਰਨੀਆਂ।

 ਇਕ ਬਾਰ ਬਠਿੰਡੇ ਮੈਨੂੰ ਬਾਪੂ ਗੁਰਬਖਸ਼ ਜੱਸ ਦੀ ਚਿਠੀ ਆਈ। ਓਹਨਾ ਨੂੰ 30 ਨਵੰਬਰ ਮੇਰੇ ਜਨਮਦਿਨ ਵਾਲੇ ਦਿਨ ਦਿੱਲੀ ਚ ਹੋਰ ਤਿੰਨ ਲੇਖਕਾਂ ਦੇ ਨਾਲ ਕਿਰਨ ਬੇਦੀ ਕੋਲੋਂ ਸਨਮਾਨ ਮਿਲ ਰਿਹਾ ਸੀ। ਇਹ ਸਨਮਾਨ ਓਹਨਾ ਨੂੰ ਪੰਜਾਬੀ ਸਾਹਿਤ ਚ 
ਯੋਗਦਾਨ ਲਈ ਮਿਲ ਰਿਹਾ ਸੀ।

ਮੈਨੂੰ ਰੋਂਦੇ ਵੇਖ ਪੰਕਜ ਬੱਤਾ ਤੇ ਦਵਿੰਦਰ ਬੇਦੀ ਉਹ ਚਿਠੀ ਵੇਖਣ ਲੱਗੇ। ਚਿੱਠੀ ਪੜ੍ਹਕੇ ਬੋਲੇ ਕੇ ਇਸ ਵਿਚ ਤਾਂ ਖੁਸ਼ੀ ਵਾਲੀ ਗੱਲ ਹੈ, ਤੂੰ ਕਿਉਂ ਰੋ ਰਿਹਾ ਹੈਂ?
 ਮੈਂ ਕਿਹਾ ਮੈਨੂੰ ਨਹੀਂ ਪਤਾ।
 ਫਿਰ ਹੋਸਟਲ ਛੁੱਟੀ ਹੋ ਗਈ ਤਾਂ ਬੱਸ ਫੜਕੇ ਮੈਂ 
ਪੁਰਹੀਰਾਂ ਆਪਣੇ ਪਿੰਡ ਆ ਗਿਆ। ਘਰ ਬੈਗ ਰੱਖਿਆ ਤੇ ਦਾਦੀ ਨੂੰ ਮਿਲਣ ਗਿਆ ।ਪਤਾ ਲੱਗਾ ਉਹ ਸਵਰਗ ਸਿਧਾਰ ਗਈ ਹੈ ਪਰ ਉਸ ਤੋਂ ਪਹਿਲਾਂ ਉਹ ਮੈਨੂੰ ਬਹੁਤ ਯਾਦ ਕਰ ਰਹੀ ਸੀ ।
ਇਹ ਉਹੀ ਦਿਨ ਸੀ ਜਦ ਮੈਂ ਚਿੱਠੀ ਪੜ੍ਹਕੇ ਰੋਣ ਲੱਗ ਪਿਆ ਸੀ। ਸੋ ਕ ਈ ਬਾਰ ਦਿਲ ਦੀਆਂ ਤਾਰ੍ਹਾਂ ਇਸ ਤਰ੍ਹਾਂ
ਵੀ ਕੰਮ ਕਰਦੀਆਂ ਨੇ।

ਨਿਦਾ ਫਾਜ਼ਲੀ ਜੀ ਦਾ ਇੱਕ ਸ਼ੇ'ਰ ਯਾਦ ਆ  ਗਿਆ

ਮੈਂ ਰੋਇਆ ਪਰਦੇਸ ਮੇਂ ਭੀਗਾ ਮਾਂ ਕਾ ਪਿਆਰ
ਦੁਖ ਨੇ ਦੁਖ ਸੇ ਬਾਤ ਕੀ ਬਿਨ ਚਿੱਠੀ ਬਿਨ ਤਾਰ


ਦੋਹਾਂ ਘਰਾਂ ਚ ਇਕ ਹੀ ਮੁੰਡਾ ਹਾਂ ਤੇ  ਜੀ ਮੈਨੂੰ 
ਰੌਣਕੀ ਰਾਮ ਕਹਿੰਦੇ। ਭੂਆ ਨੇ ਮੇਰਾ ਨਾਂਮ ਟੈਲੀਵਿਜ਼ਨ ਰੱਖਿਆ ਹੋਇਆ ਸੀ।

ਰੋਣਾ ਆਦਮੀ ਵਿਚ ਜਿਉਂਦੇ ਹੋਣ ਦਾ ਸਬੂਤ ਹੈ (ਹੋ 
ਸਕਦਾ ਹੈ ਬਹੁਤ ਸਾਰੇ ਲੋਕ ਸਹਿਮਤ ਨਾ ਹੋਣ)
ਰੋਣਾ ਦੱਸਦਾ ਹੈ ਕੇ ਤੁਸੀਂ ਕਿਸੇ ਵੀ ਘਟਨਾ ਨੂੰ ਮਹਿਸੂਸ ਕਰਦੇ ਹੋ ਤੁਸੀਂ ਮਸ਼ੀਨ ਨਹੀਂ ਹੋ।

ਰੋਣ ਵੇਲੇ ਸਾਡੀ ਸ਼ਰੀਰ ਚੋ ਕੁਝ ਗਲੈਂਡ ਕੰਮ ਕਰਦੇ ਨੇ ਜੋ ਹੰਝੂ ਬਣਾਉਂਦੇ ਨੇ। ਇਹ ਆਦਮੀ ਤੇ ਔਰਤ ਦੋਹਾਂ ਚ ਨੇ, ਜੇ ਆਦਮੀ ਨੂੰ 
ਰੋਣਾ ਕੁਦਰਤ ਨੇ ਨਾ ਦੇਣਾ ਹੁੰਦਾ ਤਾ ਇਹ ਗਲੈਂਡ ਨਾ 
ਬਣਾਉਂਦੀ।

 ਮੈਂ ਇੱਕ ਥਾਂ ਪੜ੍ਹ ਰਿਹਾ ਸੀ ਕੇ ਇਕ ਵਾਰ ਇਕ 
ਐਕਸਪੇਰੀਮੈਂਟ ਕੀਤਾ ਗਿਆ ਪਿਆਜ ਕੱਟੇ ਤੇ ਆਦਮੀ ਦੇ ਹੰਝੂ ਦਾ ਸੈਂਪਲ ਲਿਆ।
 ਫਿਰ ਜਦ ਉਹ ਦੁੱਖ ਚ ਸੀ ਤਾਂ ਜਦ ਉਹ ਰੋਇਆ ਤਾਂ 
ਉਸਦੇ ਸੈਂਪਲ ਲਏ ਗਏ । ਦੋਹਾਂ ਵਿਚ ਬੁਨੀਆਦੀ ਫਰਕ ਸੀ ਜਿਸ ਵਿਚ ਆਦਮੀ ਰੋਇਆ ਸੀ ਉਸ ਵਿਚ ਇਕ ਕੈਮੀਕਲ ਵੱਧ ਸੀ।

 ਇਕ ਸ਼ਾਇਰ ਵੀ ਬਹੁਚਰਚਿਤ ਹੈ ਜੋ ਸ਼ਾਇਦ 
ਆਪ੍ਰੇਸ਼ਨ ਥੇਟਰ ਦੇ ਬਾਹਰ ਲਿਖਿਆ ਹੈ

ਜੇ ਦਿਲ ਖੋਲ ਲੈਂਦੇ ਯਾਰਾਂ ਦੇ ਨਾਲ
ਤਾਂ ਖੋਲ੍ਹਣਾ ਨਾ ਪੈਂਦਾ ਔਜ਼ਾਰਾਂ ਦੇ ਨਾਲ

 
ਸੋ ਆਦਮੀ ਦਾ ਰੋਣਾ ਉਸਨੂੰ ਹਲਕਾ ਕਰ ਜਾਂਦਾ ਹੈ ਸਾਡੇ ਸ਼ਰੀਰ ਚ ਲਚਕ ਪੈਦਾ ਕਰਦਾ ਹੈ ਰੋਣਾ ਜੇ ਲਚਕ ਨਹੀਂ ਹੋਵੇਗੀ ਤਾ ਆਦਮੀ ਟੁੱਟ ਜਾਵੇਗਾ

ਹੁਣ ਤਾ ਪੱਛਮ ਚ ਵੀ ਔਰਤਾਂ ਫੌਜ ਚ ਭਰਤੀ ਹੋ 
ਰਹੀਆਂ ਨੇ ਉਹ ਰੋਂਦੀਆਂ ਵੀ ਨਹੀਂ। ਉਹਨਾਂ ਵਿਚ ਵੀ ਆਦਮੀ ਵਾਲਾ ਪਾਗਲਪਨ ਪੈਦਾ ਹੋ ਰਿਹਾ ਹੈ।ਉਹ ਵੀ ਆਦਮੀ ਵਾਲੇ ਪਾਗਲਪਨ ਕਰ ਰਹੀਆਂ ਨੇ।
ਇਹ ਕਹਿੰਦੇ ਅਕਸਰ ਕਿਹਾ ਜਾਂਦਾ ਹੈ ਆਦਮੀ ਤੇ 
ਔਰਤ ਬਰਾਬਰ ਹੋ ਰਹੇ ਨੇ, ਪਰ ਔਰਤ ਦਾ 
ਗੁਣਧਰਮ ਅਲੱਗ ਹੈ ਆਦਮੀ ਦਾ ਅਲੱਗ।ਇਕ ਗ਼ੁਲਾਬ ਤੇ ਇਕ ਗੇਂਦੇ ਦੇ ਫੁਲ ਦਾ ਕੀ ਤੁਲਨਾ ਹੋ ਸਕਦੀ ਹੈ, ਕਦੇ ਨਹੀਂ। ਪਰ ਆਦਮੀ ਕਰਦਾ ਹੈ।

 ਇਥੇ ਹਰ ਆਦਮੀ ,ਹਰ ਔਰਤ ਅਦੁੱਤੀ ਹੈ। ਓਸ਼ੋ ਕਹਿੰਦੇ ਨੇ  ਨਾ ਤੁਹਾਡੇ ਤੋਂ ਪਹਿਲਾ ਕੋਈ ਤੁਹਾਡੇ 
ਵਰਗਾ ਹੋਇਆ, ਨਾ ਤੁਹਾਡੇ ਤੋਂ ਬਾਅਦ ਕੋਈ ਹੋਵੇਗਾ
 ਤੁਸੀਂ ਅਦੁੱਤੀ ਹੋ।
ਆਪਣਾ ਗੁਣਧਰਮ ਲੱਭੋ ਤੇ ਉਸਨੂੰ ਤਾਰਸ਼ੋ।

ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਕਾਲੀ ਮਾਂ ਦੇ 
ਭਗਤ ਸਨ।ਉਹ ਕਾਲੀ ਮਾਂ ਦਾ ਨਾ ਸੁਣਦੇ ਹੀ ਰੋਣ 
ਲੱਗਦੇ ਤੇ ਸਮਾਧੀ ਚ ਚਲੇ ਜਾਂਦੇ।

 
ਅਸੀਂ ਕਈ ਬਾਰ ਬਹੁਤ ਖੁਸ਼ ਹੁੰਦੇ ਹਾਂ ਤਾਂ ਵੀ ਰੋ 
ਦਿੰਦੇ ਹਾਂ। ਮਨੋਵਿਗਿਆਨਿਕ ਕਹਿੰਦੇ ਨੇ ਰੋਣਾ ਹਲਕਾ 
ਕਰ ਦਿੰਦਾ ਹੈ ਤਾਂ ਹਲਕੇ ਰਹੋ ਮਨ ਵਿਚ ਗੱਠਾਂ ਨਾ 
ਮਾਰੋ ਇਹ ਖੁੱਲਦੀਆਂ ਨਹੀਂ ਉਮਰ ਭਰ।

ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ 
ਨਿਵਾਸੀ ਪੁਰਹੀਰਾਂ 
ਹੁਸ਼ਿਆਰਪੁਰ,
ਪੰਜਾਬ 
15.03.2021
#ਰੋਣਾ
#weeping

ਮੇਰੀ ਦਾਦੀ ਬਿਸ਼ਨ ਕੌਰ