ਚਾਹਟਾ
ਸੌਂਫ ਦੁੱਧ ਦੀ ਚਾਹ ,ਇਸ ਵਿਚ ਚਾਹ ਪੱਤੀ ਨਹੀਂ ਪਾਈ ਜਾਂਦੀ।
ਅੱਜ ਤੋਂ ਲੱਗਭਗ 20 ਕੁ ਸਾਲ ਪਹਿਲਾਂ ਦੀ ਗੱਲ ਹੈ। ਮੈਂ ਤੇ ਮੇਰਾ ਦੋਸਤ ਬਿੱਟੂ (ਅੱਜਕਲ ਕੈਨੇਡਾ ਚ ਹੈ) ਅਸੀਂ ਦੋਵੇਂ ਆਪਣੇ ਪਿੰਡ ਦੇ ਆਲੇ ਦੁਆਲੇ ਕਈ ਥਾਵਾਂ ਘੁੰਮਣ ਜਾਂਦੇ।
ਰਾਜਪੁਰ ਭਾਈਆਂ ਪਿੰਡ ਨੂੰ ਜਾਂਦਿਆਂ ਰਾਹ ਚ ਹਰਖੋਵਾਲ ਪਿੰਡ ਆਉਂਦਾ ਹੈ। ਉਥੇ ਇਕ ਡੇਰਾ ਹੈ ਤੇ ਗੁਰਦਵਾਰਾ ਵੀ। ਉਸ ਵਿਚ ਚਾਹਟਾ ਤੇ ਪਕੌੜੇ
ਉਥੇ ਨਹਾਉਣ ਲਈ ਇਕ ਚਲਾ ਹੈ, ਸੰਤਾ ਦੀ ਕੁਟਿਆ ਹੈ, ਬਹੁਤ ਸਾਰੇ ਫੁਲ ਖਿਲੇ ਨੇ। ਅਸੀਂ ਉੱਥੇ ਘੁੰਮਕੇ ਵਾਪਿਸ ਆ ਗਏ।
ਸਾਡੇ ਘਰ ਮੇਰੇ ਬਾਪੂ ਗੁਰਬਖ਼ਸ਼ ਜੱਸ ਨੂੰ ਵੀ ਚਾਹਟਾ ਪੀਣ ਦਾ ਸ਼ੌਂਕ ਹੈ। ਉਹ ਰੂਹ ਨਾਲ ਬਣਾਉਂਦੇ ਨੇ। ਓਹਨਾ ਦੇ ਦੋਸਤ ਜਸਬੀਰ ਕਲਾਰਵੀ, ਸ਼ਿਬਜਿੰਦਰ ਕੇਦਾਰ, ਬੁੱਧ ਸਿੰਘ ਨਡਾਲੋਂ, ਸੋਹਣ ਸਿੰਘ..... ਜਦ ਵੀ ਘਰ ਆਉਂਦੇ ਤਾਂ ਕਹਿੰਦੇ, ਜੱਸ ਸਾਬ ਦੇ ਹੱਥ ਦੀ ਚਾਹ ਪੀਣੀ ਆ।
ਮੈਨੂੰ ਵੀ ਬਾਪੂ ਤੋਂ ਚਾਹ ਬਣਾਉਣ ਦਾ ਸ਼ੌਂਕ ਪੈਦਾ ਹੋਇਆ। ਅਸੀਂ ਚਾਹ ਪੀਣੀ ਖੂਬ ਗੱਲਾਂ ਬਾਤਾਂ ਹੋਣੀਆਂ। ਅਲੱਗ ਅਲੱਗ ਵਿਸ਼ਿਆਂ ਤੇ ਗੱਲਬਾਤ ਹੋਣੀ, ਇਹ ਵਿਸ਼ੇ ਹੁੰਦੇ ਸਾਹਿਤ, ਆਰਥਿਕ, ਘਰੇਲੂ ਸੱਮਸਿਆਵਾਂ। ਇਹਨਾਂ ਤੇ ਖੁੱਲਕੇ ਗੱਲਬਾਤ ਹੁੰਦੀ।
ਸਾਡਾ ਘਰ, ਹੁਸ਼ਿਆਰਪੁਰ ਲੁਧਿਆਣਾ ਮੇਨ ਰੋਡ ਤੇ ਹੈ ਤਾਂ ਘਰ ਬਾਪੂ ਦੇ ਦੋਸਤ ਲੰਘਦੇ ਵਡ਼ਦੇ ਆ ਜਾਂਦੇ ਤੇ ਰੌਣਕ ਲੱਗੀ ਰਹਿੰਦੀ।
ਸ਼ਿਬਜਿੰਦਰ ਕੇਦਾਰ ਕਹਿੰਦੇ ਕਿ " ਜੱਸ ਜੋ ਰੌਣਕ ਤੇ ਗੱਲਬਾਤ ਦਾ ਮਜ਼ਾ ਤੇਰੇ ਘਰ ਹੈ ਉਹ ਕਿਤੇ ਨਹੀਂ। "
ਅੱਜਕਲ ਚਾਹਟਾ ਬਣਾ ਰਿਹਾ ਹਾਂ ਤਾ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ। ਮੈਂ ਤਾਂ ਇਸ ਵਿੱਚ ਖੰਡ ਦੀ ਥਾਂ ਸ਼ੱਕਰ ਪਾ ਲੈਂਦਾ ਹਾਂ।
ਇਸਨੂੰ ਬਣਾਉਣ ਦਾ ਢੰਗ ਹੈ, ਪਾਣੀ ਪਤੀਲੀ ਚ ਦੋ ਕੱਪ ਪਾਓ। ਉਸ ਵਿੱਚ ਤਿਨੰ ਛੋਟੇ ਚਮਚੇ ਮੋਟੀ ਸੌਂਫ ਪਾਓ। ਹਲਕੇ ਸੇਕ ਤੇ ਪਕਾਓ। ਫਿਰ ਉਸ ਵਿੱਚ ਗੁਡ਼ ਜਾਂ ਸ਼ੱਕਰ ਪਾ ਦਿਓ। ਕੁਝ ਦੇਰ ਬਾਦ ਦੁੱਧ ਦੇ ਦੋ ਕੱਪ। ਉਬਾਲੋ, ਚਾਹ ਤਿਆਰ।
ਸੌਂਫ ਵਾਲੇ ਚਾਹਟੇ ਦੇ ਕਈ ਫਾਇਦੇ ਨੇ ਇਸ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ।
ਸੌਂਫ ਵਿਚ ਕੈਲਸ਼ੀਅਮ, ਆਇਰਨ, ਪੋਟਾਸ਼ਿਅਮ, ਮੈਗਨਿਸ਼ਿਅਸਮ ਵਰਗੇ ਤੱਤ ਨੇ।
ਇਸ ਕਰਕੇ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਨੀਂਦ ਖੰਘ ਖੂਨ ਦੀ ਕਮੀ ਵੀ ਪੂਰੀ ਹੁੰਦੀ ਹੈ।
ਚਸ਼ਮੇ ਦੇ ਨੰਬਰ ਤੋਂ ਸੌਂਫ ਚ ਮਿਸ਼ਰੀ ਤੇ ਬਦਾਮ ਪੀਸ ਕਾ ਰਾਤ ਨੂੰ ਇਕ ਚਮਚਾ ਖਾਣ ਨਾਲ ਚਸ਼ਮੇ ਦਾ ਨੰਬਰ ਵੀ ਘਟਦਾ ਹੈ ।
ਇਹ ਚਾਹ ਸਦਾ ਵਿਰਸਾ ਹੈ, ਆਓ ਜਿਥੇ ਵੀ ਹਾਂ ਇਹ ਪੀਏ।
ਰਜਨੀਸ਼ ਜੱਸ
ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ
ਅੱਜਕੱਲ ਰੁਦਰਪੁਰ, ਊਧਮ ਸਿੰਘ ਨਗਰ
ਉੱਤਰਾਖੰਡ
No comments:
Post a Comment