ਪੰਜਾਬੀ ਟ੍ਰਿਬਿਊਨ ਅਖਬਾਰ ਚ ਅੈਤਵਾਰ ਕਾਰਟੂਨ
ਆਉਂਦਾ ਸੀ , ਸ਼ਾਇਦ ਰਮਨ ਨਾਂ ਤੋਂ ਸੀ ਜਿਸਨੂੰ ਜੋ ਪ੍ਰਾਣ ਹੋਰੀੰ ਬਣਾਉਂਦੇ ਸੀ।
ਉਸ ਚ ਆਇਆ ਕਿ ਰਮਨ ਨੂੰ ਇੱਕ ਜਿਨੰ ਮਿਲ ਗਿਆ, ਜੋ ਉਸਦੇ ਸਾਰੇ ਕੰਮ ਕਰਨ ਲੱਗਾ।
ਰਮਨ ਬੈਠਾ ਰਹਿੰਦਾ, ਜਿਨੰ ਕੰਮ ਕਰ ਰਿਹਾ, ਪੈਸੇ ਕਮਾ ਰਿਹਾ, ਰੋਟੀ ਬਣਾ ਰਿਹਾ।
ਰਮਨ ਬੈਠਾ ਦਿਨ ਵਿਹਲਾ ਰਹਿੰਦਾ।
ਇੱਕ ਦਿਨ ਮੱਕੜੀ ਨੇ ਉਸਦੀਆਂ ਲੱਤਾਂ ਦੁਆਲੇ ਜਾਲਾ ਬੁਣ ਲਿਆ। ਕਿਉਂਕਿ ਉਹ ਵਿਹਲਾ ਰਹਿੰਦਾ ਸੀ।
ਇਹ ਜੋ ਬਿਨਾਂ ਕਿਤਾਬਾਂ ਦਾ ਸੰਸਾਰ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਅਜਿਹੀ ਹੈ, ਜਿਵੇਂ ਬਿਨਾਂ ਦਰਖਤਾਂ ਤੋਂ ਮਨੁਖੀ ਜੀਵਨ ਦੀ ਕਲਪਨਾ ਕਰਨਾ।
ਇਹ ਜੋ ਆਡੀਓ ਕਿਤਾਬਾਂ ਆ ਰਹੀਆਂ, ਉਹਨਾਂ ਲਈ ਜੋ ਪਡ਼ ਨਹੀਂ ਸਕਦੇ। ਮੇਰੇ ਖਿਆਲ ਚ ਸਾਨੂੰ ਕਿਤਾਬਾਂ ਖਰੀਦ ਕੇ ਹੀ ਪਡ਼ਨੀਆਂ ਚਾਹੀਦੀਆਂ ਨੇ, ਤਾਂ ਜੋ ਲੇਖਕ ਨੂੰ ਪਤਾ ਲੱਗੇ ਉਸਦੀ ਕਿਤਾਬ ਕਿੰਨੀ ਵਿਕੀ, ਕੀ ਕਮੀਂ ਹੈ, ਕੀ ਸੁਧਾਰ ਕਰਨਾ ਹੈ?
ਜੋ ਕਹਿੰਦੇ ਨੇ,ਅਜਿਹਾ ਕਿਉਂ? ਉਹਨਾਂ ਨੂੰ ਗੁਲਜ਼ਾਰ ਜੀ ਦੀ ਉਹ ਨਜ਼ਮ ਸੁਣਲੈਣਣੀ ਚਾਹੀਦੀ ਹੈ....
"ਬੰਦ ਅਲਮਾਰੀਓਂ ਮੇਂ ਸੇ ਝਾਂਕਤੀ ਕਿਤਾਬੇਂ
ਅਬ ਇਨਹੇਂ ਨੀਂਦ ਮੇਂ
ਚਲਨੇ ਕੀ ਆਦਤ ਸੀ ਹੋ ਗਈ ਹੈ"
ਮੈਂ ਪਰਸੋਂ ਸੁਣ ਰਿਹਾ ਸੀ, ਨੋਕੀਆ ਦਾ ਸੀਈਓ ਕਹਿੰਦਾ, 2030 ਤੱਕ ਇਹ ਮੋਬਾਇਲ ਖਤਮ ਹੋ ਜਾਣਾ। ਬੰਦੇ ਚ ਹੀ ਸ਼ਾਇਦ ਚਿੱਪ ਲਾ ਦੇਣਗੇ।
ਹਿਊਮਨ ਮੋਬਾਈਲ, ਅੱਧਾ ਤਾਂ ਬੰਦਾ ਇਸਦਾ ਆਦਿ ਹੋ ਚੁੱਕਾ ਹੈ।
ਇਹ ਜੋ ਕਾਰਪੋਰੇਟ ਸੈਕਟਰ ਕਰ ਰਿਹਾ ਹੈ ਸਾਨੂੰ ਪਤਾ ਵੀ ਨਹੀਂ। ਇਹ ਸਾਡਾ ਇੱਕ ਮਸ਼ੀਨ ਵਾਂਗ ਉਪਯੋਗ ਕਰਨਾ ਚਾਹੁੰਦਾ ਹੈ। ਇਸ ਲਈ ਅਸੀਂ ਸਿਰਫ ਇੱਕ ਨੰਬਰ ਹਾਂ, ਡਾਟਾ ਹਾਂ।
ਪਹਿਲਾਂ ਸੰਦੇਸ਼ਵਾਹਕ (ਕਾਸਿਦ) ਸੀ, ਜੋ ਚਿੱਠੀ ਲੈ ਉ ਕੇ ਜਾਂਦੇ, ਕਬੂਤਰ ਵੀ ਚਿੱਠੀ ਪੁਚਾ ਦਿੰਦਾ ਸੀ। ਫਿਰ
ਤਰੱਕੀ ਹੋਈ। ਲੈਂਡਲਾਈਨ ਫੋਨ, ਫਿਰ ਪੇਜਰ, ਫਿਰ ਮੋਬਾਈਲ, ਫਿਰ ਬਲਿਊ ਟੁੱਥ... ਹੁਣ ਇਹ ਬੰਦੇ ਦੇ ਅੰਦਰ ਹੀ ਚਿੱਪ ਲਾ ਦੇਣਗੇ।
ਜੋ ਨਾ ਲਵਾਊਂ, ਉਸਨੂ ਐਲਡਸ ਹਕਸਲੇ ਦੇ ਨਾਵਲ, ਨਵਾਂ ਤਕੜਾ ਸੰਸਾਰ ਦੇ ਪਾਤਰ ਵਾਂਗ ਗੋਲੀ ਮਾਰਕੇ ਮਾਰ ਦੇਣਗੇ। ( ਜੇ ਕਿਸੇ ਨੇ ਇਹ ਨਾਵਲ ਨਹੀਂ ਪੜਿਆ ਤਾਂ ਜਰੂਰ ਪਡ਼ਨਾ ਚਾਹੀਦਾ, ਇਸੇ ਕੈਟੇਗਰੀ ਚ ਦੂਜਾ ਨਾਵਲ ਹੈ ਰੇ ਬ੍ਰਰੈਡਬਰੀ ਦਾ ,ਫਾਰਨਹੀਟ 456 )
ਭੱਵਿਖ ਚ ਮਸ਼ੀਨ ਸਾਡੀ ਨੌਕਰ ਬਣਕੇ ਰਹੇ ਤਾਂ ਸਹੀ, ਜੇ ਇਹ ਆਦਮੀ ਦੀ ਮਾਲਕ ਬਣ ਗਈ ਤਾਂ ਇਹ ਸੰਸਾਰ ਭਾਵਨਾ ਰਹਿਤ ਹੋ ਜਾਵੇਗਾ।
ਹੁਣੇ ਹੁਣੇ ਜਸਬੀਰ ਬੇਗਮਪੁਰੀ ਹੋਰਾਂ ਨਾਲ ਗੱਲ ਹੋਈ, ਕਿ ਉਹਨਾਂ ਕੋਲ ਇੱਕ ਬੰਦਾ ਆਪਣੇ ਦੋਸਤ ਨਾਲ ਆਉਂਦਾ ਸੀ। ਉਹ ਬੰਦਾ ਕਿਤਾਬਾਂ ਨਹੀਂ ਸੀ ਪਡ਼ਦਾ। ਫਿਰ ਕਿਤੇ ਉਸਨੂੰ ਨੀਂਦ ਆਉਣੀ ਬੰਦ ਹੋ ਗਈ।
ਉਹ ਬੇਗਮਪੁਰੀ ਹੋਰਾਂ ਕੋਲ ਆਇਆ ਤੇ ਆਪਣੀ ਪਰੇਸ਼ਾਨੀ ਦੱਸੀ ਕਿ ਉਸਨੂੰ ਨੀਂਦ ਨਹੀਂ ਆਉਂਦੀ ।
ਉਸਨੇ ਦੱਸਿਆ ਇਸਦਾ ਬਹੁਤ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ। ਬੇਗਮਪੁਰੀ ਹੋਰਾਂ ਉਸਨੂੰ ਕਿਤਾਬਾਂ ਪਡ਼ਨ ਨੂੰ ਦਿੱਤੀਆਂ।
ਕਿਤਾਬਾਂ ਨੇ ਜਾਦੂ ਕੀਤਾ, ਉਸਨੂੰ ਨੀਂਦ ਆਉਣ ਲੱਗ
ਪਈ।
ਇਸ ਸਮਾਜ ਦੀ ਸਭ ਤੋਂ ਵੱਡੀ ਸੱਮਸਿਆ ਜੋ ਆ ਰਹੀ ਹੈ, ਉਹ ਹੈ ਨੀਂਦ ਦਾ ਨਾ ਆਉਣਾ।
ਇੱਕ ਮਿੱਤਰ ਨੇ ਮੈਨੂੰ ਮਸੈਂਜਰ ਚ ਸੁਨੇਹਾ ਘੱਲਿਆ, ਤੁਹਾਡੀ ਕਿਤਾਬਾਂ ਦੀ ਦੁਕਾਨ ਹੈ ਜੋ ਤੁਸੀਂ ਲਿਖਦੇ ਹੋ ਕਿਤਾਬਾਂ ਬਾਰੇ?
ਮੈਂ ਜੁਆਬ ਦਿੱਤਾ, ਨਹੀਂ, ਮੇਰੀ ਕੋਈ ਦੁਕਾਨ ਨਹੀਂ। ਬਸ ਕਿਤਾਬਾਂ ਪਡ਼ਨ ਦਾ ਜਨੂੰਨ ਹੈ, ਇਹ ਕਿਤਾਬਾਂ ਮੇਰੇ ਲ ਈ ਸਾਹ ਨੇ, ਮੇਰੀਆਂ ਦੋਸਤ, ਮਾਸ਼ੂਕ, ਮਾਂ, ਭੈਣ, ਪਿਉ, ਪਤਨੀ, ਬੱਚੇ ਸਭ ਨੇ। ਇਹ ਕਿਤਾਬਾਂ ਹੀ ਜਿਨਾਂ ਕਰਕੇ ਮੈਂ ਜਿਉਂਦਾ ਹਾਂ। ਬੁੱਧ ਦੀ ਪ੍ਰਵਚਨ ਮਾਲਾ ਏਸ ਧੰਮੋ ਸਨੰਤਨੋ (ਓਸ਼ੋ), ਰਾਂਡਾ ਬਰਨ ਦੀ ਦ ਸਿਕ੍ਰੇਟ, ਸਿਧਾਰਥ ਨਾਵਲ, ੧ਓਂਕਾਰ ਸਤਿਨਾਮ ਆਦਿ ਕਿਤਾਬਾਂ ਨੇ ਜੀਵਨ ਦੀ ਨਿਰਾਸ਼ਾ ਕੱਢੀ। "
ਸੋ ਜੋ ਸਮਾਜ ਅਸੀਂ ਸਿਰਜ ਰਹੇ ਹਾਂ, ਉਸ ਵਿੱਚ ਇਹ ਬਹੁਤ ਧਿਆਨ ਦੇਣ ਯੋਗ ਗੱਲ ਹੈ ਕਿ, ਅਸੀਂ ਕੀ ਸੋਚਦੇ ਹਾਂ ਭਵਿੱਖ ਬਾਰੇ?
ਮਸ਼ੀਨ ਨੂੰ ਅਸੀਂ ਆਪਣਾ ਮਾਲਕ ਬਣਾਉਣਾ ਹੈ ਜਾਂ ਅਸੀਂ ਉਸਦੇ ਮਾਲਕ?
ਇਹ ਕਿਤਾਬਾਂ ਪਡ਼ਨਾ, ਦਰਖਤ ਲਾਉਣੇ , ਪੈਦਲ ਤੁਰਨਾ, ਸਾਇਕਲ ਚਲਾਉਣਾ, ਆਪਣੇ ਅੰਦਰ ਸ਼ੌਕ ਜਿਉਂਦਾ ਰੱਖਣਾ।
ਜੋ ਅਸੀਂ ਹੋ ਸਕਦੇ ਹਾਂ ਉਹੀ ਬਣੀਏ, ਨਾ ਕਿ ਕੁਝ ਹੋਰ ਬਣਨ ਦੇ ਚੱਕਰ ਚ ਇਹ ਜੀਵਨ ਅਞਾਈਂ ਜਾਣ ਦਈਏ।
ਫਿਰ ਮਿਲਾਂਗਾ ਇਕ ਹੋਰ ਕਿੱਸਾ ਲੈਕੇ।
ਆਪਦਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
ਨਿਵਾਸੀ ਪੁਰਹੀਰਾਂ
ਹੁਸ਼ਿਆਰਪੁਰ
ਪੰਜਾਬ
04.07.2022
#books_i_have_loved
No comments:
Post a Comment