Wednesday, June 28, 2023

ਕੈਲੰੰਡਰ ਗੁਰਦੀਸ਼ ਪਨੂੰ ਤੇ ਪੰਜਾਬ

ਮਾਨਾ ਕਿ ਇਸ ਜਹਾਂ ਕੋ ਨਾ ਗੁਲਜ਼ਾਰ ਕਰ ਸਕੇ
ਕੁਛ ਖ਼ਾਰ ਕਮ ਤੋ ਕਰ ਗਏ ਗੁਜ਼ਰੇ ਜਹਾਂ ਸੇ ਹਮ
# ਸਾਹਿਰ ਲੁਧਿਆਣਵੀ

ਜੋ ਪੰਜਾਬੀ, ਪੰਜਾਬ ਤੋਂ ਬਾਹਰ ਨੇ (ਮੈਂ ਵੀ 12 ਸਾਲ ਤੋਂ ਉਤਰਾਖੰਡ ਚ ਹਾਂ, ਕਹਿੰਦੇ ਨੇ ਕੰਧ ਉਹਲੇ ਪ੍ਰਦੇਸ)  ਉਹ ਪੰਜਾਬ ਬਾਰੇ ਪਡ਼ ਕੇ ਚਿੰਤਿਤ ਨੇ, ਇਹ ਚਿੰਤਾ ਜਾਇਜ਼ ਵੀ ਹੈ। 
ਸਾਡੇ ਗੁਰੂ,ਪੀਰ, ਪੈਗੰਬਰਾਂ ਨੇ ਸਾਡਾ ਰਾਹ ਰੁਸ਼ਨਾਇਆ ਪਰ ਬਹੁਤੇ ਪੰਜਾਬੀ ਲੋਕਾਂ ਦੇ ਰਹਿਨੁਮਾ ਪਾਖੰਡੀ ਬਾਬੇ, ਲੱਚਰ ਹਥਿਆਰਾਂ ਦੇ ਗੀਤ ਗਾਉਣ ਵਾਲੇ ਬਣ ਗਏ ਨੇ।

ਰੂਮੀ ਠੀਕ ਕਹਿੰਦਾ ਹੈ," ਜਿਸ ਅੰਮ੍ਰਿਤ ਦੀ ਤਲਾਸ਼ ਤੁਸੀਂ ਬਾਲਟੀ ਲੈ ਕੇ ਬਾਰ ਬਾਰ ਘੁੰਮ ਰਹੇ ਹੋ ਉਸਦਾ ਝਰਨਾ ਤੁਹਾਡੇ ਅੰਦਰ ਬਹਿ ਰਿਹਾ ਹੈ। 
ਪਰ ਮੇਰਾ ਉਨ੍ਹਾਂ ਨੂੰ ਨਿੰਦਣ ਦਾ ਕੋਈ ਮਕਸਦ ਨਹੀਂ, ਮੇਰਾ ਕੋਸ਼ਿਸ਼ ਹੈ ਨੇਕ ਲੋਕਾਂ ਦੀ ਸਿਫ਼ਤ ਕਰਨਾ ਜੋ ਚੰਗਾ ਕੰਮ ਕਰ ਰਹੇ ਨੇ।
ਜਿਵੇਂ ਕਿ ਗੀਤਕਾਰ ਸਤਿੰਦਰ ਸਰਤਾਜ, ਉਹਦੇ ਗੀਤਾਂ ਨੂੰ ਸੁਣ ਕੇ ਇੰਝ ਲੱਗਦਾ ਜਿਵੇਂ ਕੋਈ ਅੱਲੇ ਅੱਲੇ ਜ਼ਖਮਾਂ ਤੇ ਟਕੋਰ ਕਰ ਰਿਹਾ ਹੋਵੇ,  ਗੀਤ ਸੁਣ ਕੇ ਰੂਹ ਨੂੰ ਸਕੂਨ ਆਵੇ, ਉਹਨਾਂ ਦੇ ਗੀਤਾਂ ਚ ਉਹੀ ਹੈ ਜੋ ਕਿ ਅਸੀਂ ਕਰ ਸਕਦੇ ਹਾਂ, ਜਿਸ ਨਾਲ ਸਮਾਜ ਚ ਮੁਹੱਬਤ ਤੇ ਕਰੁਣਾ ਫੈਲੇ, ਉਹੀ ਹੀ ਸਾਡੀ ਸੱਭਿਅਤਾ ਦਾ ਹਿੱਸਾ ਵੀ ਹੈ।

 ਇਕ ਇਸ ਤਰ੍ਹਾਂ ਦੀ ਹੋਰ ਕੋਸ਼ਿਸ਼ ਹੋ ਰਹੀ ਹੈ , ਗੁਰਦੀਸ਼ ਪਨੂੰ ਹੋਰਾਂ ਵਲੋਂ ਜਿਹਨਾਂ 2023 ਦਾ ਇੱਕ ਕੈਲੰਡਰ ਛਾਪਿਆ ਤੇ ਆਪਣੇ ਮਿੱਤਰਾਂ ਨੂੰ ਮੁਫਤ ਚ ਵੰਡਿਆ। ਜਿਸ 'ਤੇ ਪੰਜਾਬ ਦੇ ਪੀਰ ਪੈਗੰਬਰ ਦੀ ਖਾਤਿਰ ਨਾਟਕਕਾਰਾਂ ਨੂੰ ਪੇੰਟਿਂਗ ਬਣਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ।
ਬਾਬਾ ਬੁੱਲ੍ਹੇ ਸ਼ਾਹ, ਅੰਮ੍ਰਿਤਾ ਪ੍ਰੀਤਮ, ਗੁਰਸ਼ਰਨ ਭਾਅ ਜੀ, ਸ਼ਿਵ ਕੁਮਾਰ ਬਟਾਲਵੀ, ਅਵਤਾਰ ਪਾਸ਼, ਰਾਮ ਸਰੂਪ ਅਣਖੀ, ਜਸਵੰਤ ਸਿੰਘ ਕੰਵਲ , ਪ੍ਰੋਫੈਸਰ ਮੋਹਨ ਸਿੰਘ, ਗੁਰਦਿਆਲ ਸਿੰਘ, ਓਮ ਪ੍ਰਕਾਸ਼ ਗਾਸੋ ਦੀਆਂ ਪੇਟਿੰਗਾਂ   ਨਾਲ ਸਜਿਆ ਇਹ ਵੀ ਕਲੰਡਰ ਬਹੁਤ ਕੁਝ ਸਮੋਈ ਬੈਠਾ ਹੈ। ਮੈਂ  ਗੁਰਦੀਸ਼ ਪੰਨੂੰ ਹੋਰਾਂ ਨੂੰ ਇਸ ਕੰਮ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।
 ਮੈਂ ਉਨ੍ਹਾਂ ਦਾ ਕਲੰਡਰ ਬਲਦੇਵ ਸਿੰਘ ਦੀ ਫੇਸਬੁੱਕ ਸਟੋਰੀ ਤੇ ਦੇਖਿਆ, ਉਹ ਫੋਨ ਨੰਬਰ ਲਿਆ ਕਿ ਉਨ੍ਹਾਂ ਨਾਲ ਗੱਲ ਕੀਤੀ। ਉਹਨਾਂ ਨੇ ਇਹ ਕੈਲੰਡਰ ਮੈਨੂੰ ਤੋਹਫੇ ਵਜੋਂ ਭੇਜਿਆ।
ਇਸ ਤੇ ਬਣੀਆਂ ਸਾਰੀਆਂ ਪੇੰਟਿੰਗ ਉਹਨਾਂ ਖੁਦ ਬਣਾਈਆਂ ਨੇ। ਉਹਨਾਂ ਦੀ ਇੱਕ  ਵੈਬ-ਸਾਈਟ ਹੈ ਜਿੱਥੇ ਉਹ ਆਪਣੀ ਪੇੰਟਿੰਗ ਵੇਚਦੇ ਵੀ ਨੇ।

 ਮੇਰੇ ਸਹੁਰਿਆਂ ਦੇ ਵਿੱਚ ਕਿਤਾਬਾਂ ਪੜ੍ਹਨ ਦਾ ਕੋਈ ਰਿਵਾਜ਼ ਨਹੀਂ ਸੀ, ਹਲਾਂਕਿ ਸਹੁਰਾ ਸਾਹਿਬ, ਰਮਾਇਣ  ਪੜ੍ਹਦੇ ਰਹੇ ਨੇ।
ਹੁਣ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਮੇਰੀ ਪਤਨੀ ਨੇ ਦੱਸਿਆ ਕਿ ਉਹ ਸਾਰੇ ਨਾਮ ਉਸਨੂੰ ਸੁਣੇ ਹੋਏ ਨੇ। 
ਇਹ ਤਸਵੀਰਾਂ ਵੇਖਕੇ  ਬੱਚਿਆਂ ਦੇ ਅਵਚੇਤਨ ਮਨ ਇਹ ਚੀਜ਼ਾਂ ਜਰੂਰ ਜਾਣਗੀਆ ਤੇ ਕਦੇ ਆਪਣਾ ਰੰਗ ਵਿਖਾਉਣਗੀਆਂ।
ਜਿੰਨੀ ਤੇਜ਼ ਹਨੇਰੀ ਵਗ ਰਹੀ ਹੈ  ਇਸ ਵਿਚ ਆਪਣੀ ਸੋਚ ਸਮਝ ਦੇ ਦੀਵਿਆਂ ਨੂੰ ਜਗਾ ਕੇ ਰੱਖਣਾ ਬਹੁਤ ਮੁਸ਼ਕਿਲ ਹੈ ਪਰ ਨਾਮੁਮਕਿਨ ਨਹੀਂ। 

ਮੈਂ ਪਿੱਛੇ ਜਿਹੇ ਇੱਕ ਵੀਡੀਓ ਦੇਖ ਰਿਹਾ ਸੀ ਕਿ ਸਾਡੇ ਸਿੱਖ ਵੀਰ ਅੰਮ੍ਰਿਤਸਰ ਵਿਖੇ ਲੋਕਾਂ ਦੇ ਘਰਾਂ ਅੱਗੇ ਡ੍ਰਿੱਲ ਮਸ਼ੀਨ ਨਾਲ ਕੰਕ੍ਰੀਟ ਪੁੱਟ ਕੇ , ਘਰ ਦੇ ਮਾਲਕ ਕੋਲੋਂ ਬੂਟੇ ਲੁਆ ਰਹੇ ਨੇ।

ਇੱਥੇ ਵੀ ਮੈਨੂੰ ਹਰਕਾਰਾ ਮੈਗਜੀਨ ਚ ਛਪੀ ਛੋਟੀ ਜਿਹੀ ਕਹਾਣੀ ਯਾਦ ਆ ਗਈ । ਹਰਕਾਰਾ ਮੈਗਜ਼ੀਨ ਡਾਕਟਰ ਜਸਬੀਰ ਦੁਸਾਂਝ, ਬਾਪੂ ਗੁਰਬਖਸ਼ ਜੱਸ ਤੇ ਉਹਨਾਂ ਦੋਸਤਾਂ ਨੇ ਮਿਲਕੇ ਕੱਢਿਆ, 25 ਕੁ ਸਾਲ।

ਕਹਾਣੀ ਹੈ, ਇੱਕ ਪਿੰਡ ਵਿੱਚ ਇੱਕ ਬੱਚਾ ਹੈ ਜੋ ਕਿ ਬਹੁਤ ਸ਼ਰਾਰਤੀ ਹੈ। ਫਿਰ ਉਹ ਚੋਰੀਆਂ ਕਰਨ ਲੱਗਾ। ਉਹ ਚੋਰੀਆਂ ਕਰਦਾ ਰਿਹਾ ਤੇ ਜਵਾਨ ਹੋ ਗਿਆ।
ਇਕ ਵਾਰੀ ਉਸਨੇ ਇੱਕ ਬਹੁਤ ਵੱਡੀ ਚੋਰੀ ਕੀਤੀ ਜਿਸ ਕਰਕੇ ਉਹ ਪੁਲਸ ਨੇ ਫਡ਼ ਲਿਆ ਤੇ ਉਸਨੂੰ 2 ਕੁ ਸਾਲ ਦੀ ਸਜ਼ਾ ਹੋਈ। ਉਹ ਜਦ ਕਿ ਤੁਸੀਂ ਤਾਂ ਆਪਣੇ ਪਿੰਡ ਚਿੱਠੀ ਪਾ ਕੇ ਹਾਲ-ਚਾਲ ਪੁੱਛਦਾ ਰਿਹਾ।  ਜਿਸ ਤਰ੍ਹਾਂ ਉਸਦਾ ਪਿੰਡ ਲਾਗੇ ਆ ਰਿਹਾ ਸੀ ਉਸਦੀਆਂ ਅੱਖਾਂ ਭਰ ਆਈਆਂ। ਉਸਦੇ ਸਾਹਮਣੇ ਇਕ ਪੱਤਰਕਾਰ ਬੈਠਾ ਸੀ, ਉਸਨੇ ਇਸਨੂੰ ਪੁੱਛਿਆ," ਕੀ ਹੋਇਆ?" 
ਉਸ ਮੁੰਡੇ ਨੇ ਕਿਹਾ," ਮੈਂ ਇਸ ਪਿੰਡ ਵਿਚ ਜੰਮਿਆ ਪਲਿਆ ਤੇ ਇਸੇ ਪਿੰਡ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ। ਇੱਕ ਵੱਡੀ ਚੋਰੀ ਕਰਕੇ ਮੈਨੂੰ ਦੋ ਸਾਲ ਸਜ਼ਾ ਹੋ ਗਈ ਸੀ।
 ਇਕ ਮਹੀਨਾ ਪਹਿਲਾਂ ਮੈਂ ਆਪਣੇ ਪਿੰਡ ਵਾਲਿਆਂ ਨੂੰ ਚਿੱਠੀ ਪਾਈ ਸੀ ਕਿ ਮੈਂ ਪਿੰਡ ਵਿਚ ਬਹੁਤ ਨੁਕਸਾਨ ਕੀਤਾ ਹੈ। ਮੇਰੀ ਸਜ਼ਾ ਹੁਣ ਪੂਰੀ ਹੋ ਰਹੀ ਹੈ ਤੇ ਮੈਂ ਫਲਾਣੀ ਤਾਰੀਖ ਨੂੰ ਇਨੇ ਵਜੇ ਇਸ ਰੇਲ ਚੋਂ ਗੁਜ਼ਰਾਂਗਾ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਿੰਡ ਉਤਰਾਂ ਤਾਂ ਪਿੰਡ ਦੇ ਬਾਹਰ ਇਕ ਸੇਬ ਦਾ ਦਰਖਤ ਹੈ ਤੁਸੀਂ ਇੱਕ ਚਿੱਟਾ ਰੰਗ ਦਾ  ਕੱਪੜਾ ਬਨੰ ਦੇਣਾ।  ਜੇ ਤੁਸੀਂ ਮੇਰੇ ਤੋਂ ਬਹੁਤ ਨਰਾਜ਼ ਹੋ ਤਾਂ ਉਸ ਤੇ ਕੋਈ ਵੀ ਕੱਪੜਾ ਨਾ ਬੰਨਣਾ, ਮੈਂ ਇਹ ਵੇਖਕੇ ਅੱਗੇ ਨਿੱਕਲ ਜਾਵਾਂਗਾ।"
ਉਹ ਕਹਿੰਦਾ, "ਹੁਣ ਜਿਉਂ ਜਿਉਂ ਪਿੰਡ ਲਾਗੇ ਆ ਰਿਹਾ ਹੈ ਤਾਂ ਮੇਰਾ ਦਿਲ ਭਰ ਆਇਆ ਹੈ। ਸੋ ਤੁਸੀਂ ਮੇਰੀ ਸੀਟ ਤੇ ਬੈਠ ਜਾਓ ਤੁਹਾਨੂੰ ਪਹਿਲਾਂ ਦਿਖ ਜਾਏਗਾ। "
 ਪੱਤਰਕਾਰ  ਉਸਦੀ ਥਾਂ ਤੇ ਬੈਠ ਗਿਆ। 
ਫਿਰ ਪੱਤਰਕਾਰ ਦੀਆਂ ਅੱਖਾਂ ਵੀ ਭਰ ਆਈਆਂ, ਉਹਨੇ ਕਿਹਾ, ਤੂੰ ਕਿਹਾ," ਤੂੰ ਖੁਦ ਹੀ ਵੇਖ ਲੈ।"
 ਜਦ ਬਹੁਤ ਜਿਗਰਾ ਕਰਕੇ ਉਸ ਮੁੰਡੇ ਨੇ ਆਪਣੇ ਪਿੰਡ ਵਿੱਚ ਦੇਖਿਆ ਤਾਂ ਉਸ ਸੇਬ ਦੇ ਬੂਟੇ 'ਤੇ ਸੈਂਕੜੇ ਹੀ ਚਿੱਟੇ ਕਪੜੇ ਬੰਨੇ ਹੋਏ ਸਨ।  ਫਿਰ ਦੋਵੇਂ ਜਣੇ ਭੁਬੋ ਭੁੱਬੀ ਰੋ ਪਏ।

ਸੋ ਕੁਦਰਤ ਕਦੇ ਵੀ ਨਿਰਾਸ਼ ਨਹੀਂ ਹੁੰਦੀ।
ਰਵਿੰਦਰ ਨਾਥ ਟੈਗੋਰ ਕਹਿੰਦੇ ਨੇ," ਹਰ ਜੰਮਦਾ ਬੱਚਾ ਇਸ ਗੱਲ ਦਾ ਗਵਾਹ ਹੈ ਕਿ ਪਰਮਾਤਮਾ ਨਿਰੰਤਰ ਸਰਿਜਣ ਕਰ ਰਿਹਾ ਹੈ।
ਮੈਂ ਵੀ ਨਿਰਾਸ਼ ਨਹੀਂ ਹਾਂ, ਪੰਜਾਬ ਦੁਬਾਰਾ ਫਿਰ ਉਹੀ ਖੁਸ਼ਹਾਲੀ ਵੇਖੇਗਾ।

ਧਨੰਵਾਦ।
ਰਜਨੀਸ਼ ਜੱਸ
28.06.2023

Friday, June 23, 2023

ਮਨ ਹਲਕਾ ਕਰਨ ਦੇ ਢੰਗ

ਜਦ ਵੀ  ਸਵੇਰੇ ਉੱਠੋ ਤਾਂ ਪਰਮਾਤਮਾ  ਦਾ ਸ਼ੁਕਰੀਆ ਅਦਾ ਕਰੋ ਕਿਉਕਿਂ  ਤੁਸੀਂ ਜਦ ਰਾਤ ਸੁੱਤੇ ਸੀ ਤੇ ਸਵੇਰੇ ਉੱਠੇ ਹੋ, ਇਸ ਵਕਫੇ ਚ ਹਜ਼ਾਰਾਂ ਬੱਚਿਆਂ ਨੇ ਜਨਮ ਲੈ ਲਿਆ ਹੈ ਤੇ ਹਜ਼ਾਰਾਂ ਲੋਕ ਇਸ ਸੰਸਾਰ ਤੋਂ ਵਿਦਾ ਹੋ ਗਏ ਨੇ ਤਾਂ ਘੱਟੋ ਘੱਟ ਇਸ ਕੰਮ ਦੀ ਵੀ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੋ ਕਿ ਤੁਸੀਂ ਜਿਉਂਦੇ ਹੋ।
ਆਪਣੇ ਸਰੀਰ , ਸੇਹਤ, ਧਨ, ਪਰਿਵਾਰ ਲਈ ਰੱਬ ਦਾ ਸ਼ੁਕਰ ਕਰੋ।
ਹਾਈ ਬਲੱਡ ਪ੍ਰੈਸ਼ਰ ਚ ਲਾਲ ਰੰਗ ਦੇ ਕੱਪੜੇ ਦਾ  ਇਸਤੇਮਾਲ ਨਹੀਂ ਕਰਨਾ ਹੈ।  
ਚੰਗੀ, ਸ਼ਾਂਤ ਤੇ ਗਹਿਰੀ ਨੀਂਦ ਲਈ ਹਰ ਰੋਜ੍ਹ  ਕਿਤਾਬ ਜ਼ਰੂਰ ਪੜ੍ਹੋ।
ਜਦ ਵੀ ਮਨ ਪ੍ਰੇਸ਼ਾਨ ਹੋਵੇ ਤਾਂ ਟਹਿਲ ਲਵੋ, ਕੋਈ ਗੀਤ ਸੁਣੋ, ਟਹਿਲਣ ਨਿਕਲ ਜਾਓ।
ਰਾਤ ਨੂੰ ਸੌਣ ਵੇਲੇ ਇਹ ਕਲਪਨਾ ਕਰੋ ਕਿ  ਤੁਸੀਂ ਤੰਦਰੁਸਤ ਹੋ ਗਏ ਹੋ। 
 ਜਦ ਵੀ ਪਾਣੀ ਵਾਲੀ ਟੂਟੀ ਤੋਂ ਪਾਣੀ ਭਰੋ ਤਾਂ ਸੋਚੋ ਕਿ ਟੂਟੀ ਤੇਰਾ ਬਹੁਤ ਸ਼ੁਕਰੀਆ, ਤੂੰ ਮੇਰੀ ਪਿਆਸ ਬੁਝਾਈ। ਪਾਣੀ ਪੀਣ ਵੇਲੇ ਪਾਣੀ ਦਾ ਸ਼ੁਕਰੀਆ ਅਦਾ ਕਰੋ।
 ਜਿਸ ਜਿਸ ਤਰਾਂ ਸ਼ੁਕਰੀਆ ਅਦਾ ਕਰਦੇ ਜਾਓਗੇ ਤੁਹਾਨੂੰ ਲੱਗੇਗਾ ਕਿ ਪਰਮਾਤਮਾ ਤੁਹਾਨੂੰ ਬਹੁਤ ਕੁਝ ਦੇ ਰਿਹਾ ਹੈ।
ਜੇ ਕਦੀ ਕੋਈ ਗਲਤੀ ਹੋ ਗਈ ਹੈ ਤਾਂ ਉਸ ਕੋਲੋਂ ਮਾਫੀ ਮੰਗ ਲਓ । ਜੇ ਕਿਸੇ ਨੇ ਤੁਹਾਨੂੰ ਬੁਰਾ ਭਲਾ ਕਿਹਾ  ਹੈ ਤਾਂ ਉਸਨੂੰ ਮਾਫ਼ ਕਰ ਦਿਓ 
 ਪਰ ਮਾਫੀ ਮੰਗਣੀ ਸੌਖੀ ਹੁੰਦੀ ਹੈ ਕਿਉਂਕਿ ਇਹ ਸਾਡੀ ਆਪਣੀ ਗਲਤੀ ਹੁੰਦੀ ਹੈ, ਮੁਆਫ ਕਰ ਦੇਣਾ ਇਸ ਲਈ ਔਖਾ ਹੁੰਦਾ ਹੈ ਦੂਜੀ ਗਲਤੀ ਹੁੰਦੀ ਹੈ।

 ਜਦ ਵੀ ਯਾਦ ਆਵੇ ਤਾਂ ਦੇਖੋ ਸਾਹ ਕਿਥੋਂ ਚੱਲ ਰਿਹੈ?
 ਜੇ ਬਹੁਤ ਦੁਖੀ  ਹੋ ਤਾਂ ਵੇਖਣਾ ਸਾਹ ਛਾਤੀ ਤੋਂ ਚੱਲ ਰਿਹਾ ਹੈ, ਤਾਂ ਤੁਰੰਤ ਧੁੰਨੀ ਤੋਂ ਸਾਹ ਲਓ।
 ਹਰ ਰੋਜ਼ ਆਪਣਾ ਮਨ ਸੰਗੀਤ ਲਗਾ ਕੇ ਖੂਬ ਨੱਚੋ।ਤਾੜੀਆਂ ਮਾਰੋ ਤੇ ਹੱਸੋ। ਇਸ ਨਾਲ ਬਹੁਤ ਜ਼ਿਆਦਾ ਬਦਲਾਅ ਆਵੇਗਾ।
ਜੋ ਵੀ ਸ਼ੌਕ ਨੇ ਉਨ੍ਹਾਂ ਨੂੰ ਪੂਰੇ ਕਰੋ।
ਇੱਕ ਕਾਗਜ ਤੇ ਉਨ੍ਹਾਂ ਦੀ ਲਿਸਟ ਬਣਾਓ।
ਜੇ ਬਹੁਤ ਦੁਖੀ ਹੋ ਤਾਂ ਆਪਣੇ ਸਾਰੇ ਦੁੱਖ ਇੱਕ ਕਾਗਜ਼ 'ਤੇ ਲਿਖੋ ਕੇ ਉਹ ਕਾਗਜ਼ ਫਾੜ ਦਿਉ। ਲਿਖਦੇ ਰਹੋ ਫਾੜ੍ਹਦੇ ਰਹੋ,  ਇਸ ਨਾਲ ਵੀ ਮਨ ਹਲਕਾ ਹੋ ਜਾਏਗਾ।

ਆਪਦਾ
ਰਜਨੀਸ਼ ਜੱਸ