ਮੇਲੇ ਦੇ ਤਿੰਨ ਕੰਮ ਪੱਕੇ
ਧੂੜ , ਮਿੱਟੀ ਤੇ ਧੱਕੇ।
------
ਮੇਲਾ ਮੇਲੀਆਂ ਦਾ
ਯਾਰਾਂ ਬੇਲੀਆਂ ਦਾ
-------
ਰੁਦਰਪੁਰ ਦੇ ਇੱਕ ਮੇਲੇ ਬਾਰੇ ਦੱਸਣ ਤੋਂ ਪਹਿਲਾਂ ਰੁਦਰਪੁਰ ਬਾਰੇ ਸੰਖੇਪ ਜਾਣਕਾਰੀ।
ਰੁਦਰਪੁਰ ਇਕ ਪਿੰਡਾਂ ਵਰਗਾ ਇੱਕ ਕਸਬਾ ਹੈ। ਇਹ ਉਤੱਰ ਪ੍ਰਦੇਸ਼ ਤੋਂ 20 ਕੁ ਸਾਲ ਪਹਿਲਾਂ ਅਲੱਗ ਹੋਇਆ ਪ੍ਰਾਂਤ।
ਇਹ ਤਰਾਈ ਵਾਲਾ ਇਲਾਕਾ ਹੈ, ਜਿੱਥੇ ਮਕਾਨ ਦੀਆਂ ਨੀਆਂ ਪੁੱਟਣ ਵੇਲੇ ਪਾਣੀ ਆ ਜਾਂਦਾ ਸੀ। ਫਿਰ ਲੋਕਾਂ ਨੇ ਮੇਹਨਤ ਨਾਲ ਸਫੈਦਾ ਆਦਿ ਦੇ ਬੂਟੇ ਲਾਏ, ਜ਼ਮੀਨ ਨੂੰ ਖੇਤੀ ਲਾਇਕ ਬਣਾਇਆ। ਹੁਣ ਵੀ ਇੱਥੇ ਪੰਜਾਬੀਆਂ ਦੇ ਵੱਡੇ ਵੱਡੇ ਫਾਰਮ ਹਾਊਸ ਨੇ, ਜੋ ਬਾਹਰ ਖੇਤਾਂ ਚ ਨੇ ਜਿੱਥੇ ਉਹਨਾਂ ਜੀਪਾਂ, ਬੁਲਟ ਮੋਟਰਸਾਇਕਲ ਤਨੇ। ਬਾਹਰ ਹੋਣ ਕਰਕੇ ਉਹਨਾ ਨੇ ਕਈ ਕਿਸਮਾਂ ਦੇ ਕੁੱਤੇ ਰੱਖੇ ਹੋਏ ਨੇ ਜੋ ਕਿ ਉਹਨਾਂ ਦੀ ਰਾਖੀ ਕਰਦੇ ਨੇ।
ਇੱਥੇ ਪਾਕਿਸਤਾਨ ਤੋਂ ਉਜੱਡ਼ ਕੇ ਆਏ ਪੰਜਾਬੀ, ਪੰਜਾਬ ਤੋਂ ਆਏ ਪੰਜਾਬੀ , ਉੱਤਰ ਪੂਰਬ ਇਲਾਕੇ ਦੇ ਲੋਕ , ਬੰਗਾਲੀ , ਉਤਰਾਖੰਡ ਦੇ ਪਹਾੜ ਤੋਂ ਆਏ ਲੋਕ ਵਸੇ ਹੋਏ ਨੇ।
ਪੰਤਨਗਰ ਯੂਨੀਵਰਸਿਟੀ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਮੰਨੀ ਜਾਂਦੀ ਹੈ, ਉਸਨੇ ਸਿਡਕੁਲ ਇੰਡਸਟ੍ਰੀਲ ਏਰੀਆ ਨੂੰ ਜਗ੍ਹਾ ਦਿੱਤੀ ਜਿੱਥੇ
ਛੋਟੀਆਂ ਵੱਡੀਆਂ ਮਿਲਾ ਕੇ 400 ਫੈਕਟਰੀਆਂ ਨੇ।
ਜਿਸ ਚ ਸਭ ਤੋਂ ਵੱਡੀ ਹੈ ਟਾਟਾ ਦਾ ਛੋਟਾ ਹਾਥੀ ਬਣਾਉਣ ਵਾਲੀ ਫੈਕਟਰੀ, ਅਸ਼ੋਕਾ ਲੇਲੇਂਡ ਦੇ ਟਰੱਕ, ਬਜਾਜ ਆਟੋ ਦਾ ਮੋਟਰਸਾਇਕਲ ਜਿਸ ਚ ਪਲਸਰ, ਪਲੇ਼ਟੀਨਾ ਮਾਡਲ ਬਣਦੇ ਨੇ, ਨੈਸਲੇ ਦਾ ਪਲਾੰਟ ਜਿਸ ਵਿੱਚ ਮੈਗੀ, ਚਾਕਲੇਟ ਬਣਦੀਆਂ ਨੇ, ਟਾਇਟਨ ਦਾ ਘੜੀਆਂ, ਮਹਿੰਦਰਾ ਦਾ ਟ੍ਰੈਕਟਰ, ਪਾਰਲੇ ਜੀ ਦੇ ਬਿਸਕੁਟ,
ਆਦਿ ਬਹੁਤ ਕੁਝ ਹੈ।
ਇੰਡਸਟ੍ਰੀ ਹੋਣ ਕਰਕੇ ਇਥੇ ਲੱਗਭਗ ਹਰ ਪ੍ਰਾਂਤ ਤੋਂ ਲੋਕ ਨੇ ਇਹ ਇਕ ਗੁਲਦਸਤਾ ਹੈ।
ਇਥੇ ਇਕ ਅਟਰੀਆਂ ਮਾਤਾ ਦਾ ਮੰਦਿਰ ਹੈ ਇੱਥੇ ਹਰ ਸਾਲ ਅਪ੍ਰੈਲ ਦੇ ਮਹੀਨੇ ਇਕ ਮੇਲਾ ਲੱਗਦਾ ਹੈ ਜਿਸ ਵਿਚ 500 ਦੇ ਲੱਗਭਗ ਦੁਕਾਨਾਂ ਲੱਗਦੀਆਂ ਨੇ। ਜਿਹਨਾਂ ਵਿਚ ਕੱਪੜੇ, ਘੜੀਆਂ ਸਿੰਦੂਰ, ਔਰਤਾਂ ਬੱਚਿਆਂ ਦੇ ਕੱਪੜੇ, ਜਾਦੂਗਰ, ਮੌਤ ਦਾ ਖੂਹ, ਭੂਤਾਂ ਦਾ ਘਰ, ਪੰਘੂੜੇ ਗੰਨੇ ਦਾ ਰਸ, ਨਿੰਬੂ ਪਾਣੀ, ਜਲ ਜੀਰਾ, ਦੋ ਫੁੱਟ ਚੌੜੀ ਮੈਦੇ ਦੀ ਪੂਰੀ, ਜੋ ਹਲਵੇ ਨਾਲ ਖਾਧੀ ਜਾਂਦੀ ਹੈ ,ਲੋਹੇ ਦੀਆਂ ਪਤੀਲੀਆਂ ਤੇ ਖੌਂਚੇ ,ਸ਼ੀਸ਼ੇ ਹਾਰ ਸ਼ਿੰਗਾਰ ਤੇ ਹੋਰ ਬਹੁਤ ਕੁਝ ਹੈ।
ਤਾਂਬੇ ਦੀ ਥਾਲੀ ਦੀ ਇੰਨੀ ਚਮਕ ਕਿ ਉੱਪਰ ਟੰਗੇ ਗਹਿਣੇ ਵਿਖਾਈ ਦੇ ਰਹੇ ਨੇ
ਮਕਾਨ ਬਣਨ ਕਰਕੇ ਹਰਸਾਲ ਦੁਕਾਨਾਂ ਦੀ ਗਿਣਤੀ ਘਟ ਰਹੀ ਹੈ।
ਕਹਿੰਦੇ ਨੇ ਇਸ ਮੇਲੇ ਚ ਲੋਕ ਦੂਰੋਂ ਦੂਰੋਂ ਆਉਂਦੇ ਨੇ
ਇਸ ਮੰਦਿਰ ਦੀ ਬਹੁਤ ਮਾਣਤਾ ਹੈ।
ਰਾਤ ਦੇ ਬਾਰ੍ਹਾਂ ਵਜੇ ਤਕ ਦੁਕਾਨਾਂ ਖੁੱਲੀਆਂ ਰਹਿੰਦੀਆਂ ਨੇ। ਜੋ ਲੋਕ ਨੌਕਰੀ ਪੇਸ਼ਾ ਨੇ ਉਹ ਆਪਣੇ ਪਰਿਵਾਰ ਨਾਲ ਮੇਲਾ ਵੇਖਣ ਆਉਂਦੇ ਨੇ।
ਇਹਨਾਂ ਮੇਲਿਆਂ ਨਾਲ ਰੌਣਕ ਹੈ, ਇਹ ਆਮ ਆਦਮੀ ਦੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਇਹ ਮੇਲਾ। ਇਹੋ ਜਿਹੇ ਮੇਲੇ ਕਰਕੇ ਅਸੀਂ ਵਿਰਾਸਤ ਨਾਲ ਜੁੜਦੇ ਹਾਂ।
ਮੇਲੇ ਦੀ ਵੀਡੀਓ ਦਾ ਲਿੰਕ
https://youtu.be/44SyNcBYCwE
ਫਿਰ ਮਿਲਾਂਗਾ, ਇੱਕ ਹੋਰ ਕਿੱਸਾ ਲੈਕੇ।
ਰਜਨੀਸ਼ ਜੱਸ
ਰੁਦਰਪੁਰ, ਉਤਰਾਖੰਡ
ਨਿਵਾਸੀ ਪੁਰਹੀਰਾਂ,
ਹੁਸ਼ਿਆਰਪੁਰ
ਪੰਜਾਬ
28.04.2022