ਉਸਾਰੂ ਕਿਤਾਬਾਂ ਸਮਾਜ ਨੂੰ ਸੇਧ ਦਿੰਦਿਆਂ ਨੇ। ਬਿਗ ਬਜ਼ਾਰ ਸਿਰਫ ਤੇ ਸਿਰਫ, ਖਪਤਵਾਦੀ ਸਮਾਜ ਨੂੰ ਵਧਾਵਾ ਦੇ ਰਿਹਾ ਹੈ। ਜੇ ਅਸੀਂ ਚਾਹੁੰਦੇ ਹਾਂ ਆਉਣ ਵਾਲਿਆਂ ਪੀੜੀਆਂ ਦਾ ਮਨ ਖੁਸ਼ੀ ਤੇ ਸ਼ਾਂਤੀ ਨਾਲ ਭਰਿਆ ਰਹੇ ਤਾਂ ਹਰ ਬਿਗ ਬਾਜ਼ਾਰ ਵਿਚ ਘੱਟੋ ਘੱਟ ਇਕ ਕਿਤਾਬਾਂ ਦੀ ਦੁਕਾਨ ਹੋਣੀ ਜ਼ਰੂਰੀ ਹੈ। ਨਹੀਂ ਤਾਂ ਸਮਾਜ ਸਿਰਫ ਮਸ਼ੀਨ ਰੂਪੀ ਇਨਸਾਨ ਨਾਲ ਭਰ ਜਾਵੇਗਾ ।
ਮੈਨੂੰ ਯਾਦ ਆ ਰਿਹਾ ਹੈ ਮੇਰੇ ਪਿਤਾ ਜੀ ਦਾ ਇਕ ਮਿੱਤਰ ਰਾਜਕੁਮਾਰ, ਓਸ਼ੋ ਦਾ ਸੰਨਿਆਸੀ ਹੋ ਗਿਆ। ਉਹ ਘਰਬਾਰ ਛੱਡਕੇ ਓਸ਼ੋ ਦੇ ਜਬਲਪੁਰ ਵਾਲੇ ਆਸ਼ਰਮ ਵਿਚ ਰਹਿਕੇ ਓਸ਼ੋ ਸਾਹਿਤ ਵੇਚਣ ਲੱਗਾ । ਜਦ ਉਹ ਆਪਣੇ ਪਿੰਡ ਆਇਆ ਤਾ ਉਸਦੇ ਪਿਤਾ ਨੇ ਮੇਰੇ ਬਾਪੂ ਨੂੰ ਕਿਹਾ ਕਿ ਤੁਸੀਂ ਇਸਨੂੰ ਸਮਝਾਓ ਕਿ ਇਹ ਹੱਟੀ ਤੇ ਬੈਠੇ ਤਾਂ ਜੋ ਇਸਨੂੰ ਜ਼ਿੰਦਗੀ ਬਾਰੇ ਕੁਝ ਪਤਾ ਲੱਗੇ। ਤਾਂ ਅੱਗੋਂ ਰਾਜਕੁਮਾਰ ਨੇ ਕਿਹਾ ਤੁਹਾਨੂੰ ਜ਼ਿੰਦਗੀ ਬਾਰੇ ਕਿ ਪਤਾ ਹੋਵੇਗਾ ਤੁਸੀਂ , ਓਸ਼ੋ, ਚੈਖ਼ੋਵ,ਟਾਲਸਟਾਏ ਬਾਰੇ ਕੁਝ ਨਹੀਂ ਜਾਣਦੇ।
ਉਸਦੇ ਪਿਤਾ ਨੇ ਕਿਹਾ, ਜੱਸ ਸਾਬ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕੇ ਇਹ ਕਿਸੇ ਆਦਮੀ ਦਾ ਨਾਮ ਲੈ ਰਿਹਾ ਹੈ ਜਾਂ ਕਿਸੇ ਕਿਤਾਬ ਦਾ ?
ਮੇਰਾ ਇਕ ਕੁਲੀਗ ਹੈ ਰਾਜੂ ਵਿਸ਼ਵਕਰਮਾ ਜੋ ਮਕੈਨੀਕਲ ਵਿਚ ਡਿਗਰੀ ਕਰਨ ਬੁੰਦੇਲਖੰਡ ਗਿਆ। ਉਸਨੂੰ ਸਾਹਿਤ ਵਿਚ ਰੁਚੀ ਸੀ। ਉਸਨੇ ਲਾਇਬ੍ਰੇਰੀ ਵਿਚੋਂ ਅਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਰਸੀਦੀ ਟਿਕਟ ਲੈਕੇ ਪੜ੍ਹਿਆ।ਫਿਰ ਕਿਸੇ ਕਾਰਨ ਕਰਕੇ ਉਹ ਬਠਿੰਡੇ ਆਕੇ ਡਿਗਰੀ ਕਾਲਜ ਆ ਗਿਆ। ਉੱਥੇ ਦੀ ਲਾਇਬ੍ਰੇਰੀ ਵਿਚ ਇੱਕ ਵੀ ਸਾਹਿਤ ਦੀ ਕਿਤਾਬ ਨਹੀਂ ਮਿਲੀ। ਹਲਾਂਕਿ ਬਠਿੰਡਾ ਸਾਹਿਤਿਕ ਪੱਖੋਂ ਬਹੁਤ ਧਨੀ ਹੈ।
ਪਾਸ਼ ਨੇ ਇਕ ਗੱਲ ਕਹੀ ਹੈ, ਆਪਣੀ ਕਵਿਤਾ
" ਮੈਂ ਵਿਦਾ ਲੈਂਦਾ ਹਾਂ ਮੇਰੀ ਦੋਸਤ " ਉਸ ਵਿਚ ਇਕ ਬਹੁਤ ਗਹਿਰੀ ਗੱਲ ਕਹਿੰਦੇ ਨੇ
," ਪਿਆਰ ਕਰਨਾ ਤੇ ਜਿਉਣਾ ਉਹਨਾਂ ਨੂੰ ਕਦੇ ਵੀ ਨਾ ਆਏਗਾ, ਜਿਹਨਾਂ ਨੂੰ ਜਿੰਦਗੀ ਬਾਨੀਆ ਬਣਾ ਦਿੱਤਾ।"
ਇਸਦਾ ਮਤਲਬ ਇਹ ਨਹੀਂ ਕਿ ਪਾਸ਼ ਕਿਸੇ ਜਾਤੀ ਬਾਰੇ ਕਹਿ ਰਿਹਾ ਹੈ, ਉਹ ਗੱਲ ਕਰ ਰਿਹਾ ਹੈ ਕਿ ਸਿਰਫ਼ ਪੈਸੇ ਕਮਾਉਣ ਨਾਲ ਸੁਖ ਨਹੀਂ ਮਿਲਦਾ, ਪਿਆਰ ਕਰਨ ਤੇ ਜਿਉਣਾ ਉਸ ਤੋਂ ਬਹੁਤ ਅਲੱਗ ਹੈ।
ਜੰਗ ਬਹਾਦੁਰ ਗੋਇਲ ਜੀ ਨੇ ਆਪਣੀ ਕਿਤਾਬ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਵਿਚ ਲਿਖਿਆ ਹੈ ਕਿ ਉਹ ਕਿਸੇ ਟੈਕਨੀਕਲ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਗਏ ਤਾਂ ਪਤਾ ਲੱਗਾ ਉੱਥੇ ਲਗਭਗ 50 ਹਜਾਰ ਕਿਤਾਬਾਂ ਨੇ।
ਓਹਨਾ ਨੇ ਸੁਭਾਵਿਕ ਹੀ ਪੁੱਛ ਲਿਆ ਇਥੇ ਗੋਰਕੀ, ਤਾਲਸਤਾਏ ਜਾਂ ਮੁਨਸ਼ੀ ਪ੍ਰੇਮਚੰਦ ਦੀਆ ਕਿਤਾਬਾਂ ਨੇ?
ਤਾ ਅੱਗੋਂ ਪਤਾ ਲੱਗਾ ਉਥੇ ਅਜਿਹੀ ਇਕ ਵੀ ਕਿਤਾਬ ਨਹੀਂ ਸੀ। ਤਾਂ ਇਹ ਸਵਾਲ ਪੈਦਾ ਹੁੰਦਾ ਹੈ, ਅਸੀਂ ਕਿਸ ਤਰਾਂ ਦੇ ਇੰਜੀਨੀਅਰ ਪੈਦਾ ਕਰ ਰਹੇ ਹਾਂ ?
ਕਲਕੱਤਾ ਦੁਨੀਆਂ ਦਾ ਸਭ ਤੋਂ ਵੱਧ ਨੋਬਲ ਪੁਰਸਕਾਰ ਜਿੱਤਾਂ ਵਾਲਾ ਸ਼ਹਿਰ ਬਣ ਗਿਆ ਹੈ ਜਿਥੇ 6 ਨੋਬਲ ਪੁਰਸਕਾਰ ਵਿਜੇਤਾ ਹੋਏ ਨੇ। ਬੰਗਾਲ ਵਿਚ ਇਕ ਗੱਲ ਹੈ ਕੇ ਚਾਹੇ ਕੋਈ ਇੰਜੀਨੀਅਰ ਬਣੇ ਜਾਂ ਕੋਈ ਡਾਕਟਰ ਉੱਥੇ ਇਕ ਵਿਸ਼ਾ ਆਰਟ ਦਾ ਜ਼ਰੂਰੀ ਹੈ।ਇਹੀ ਕਾਰਣ ਹੈ ਓਹਨਾ ਵਿਚ ਕਲਾ ਲਈ ਮੁਹੱਬਤ ਦਾ। ਉਥੇ ਇੱਕ ਚਾਹ ਵਾਲੇ ਖੋਖੇ ਵਿਚ ਵੀ ਕਿਸੇ ਸਾਹਿਤਕਾਰ ਦੀ ਤਸਵੀਰ ਮਿਲ ਜਾਏਗੀ।
ਮੇਰਾ ਅਜਿਹਾ ਕਹਿਣਾ ਨਹੀਂ ਕਿ ਅਸੀਂ ਬਿਲਕੁਲ ਕੋਰੇ ਹਾਂ ਪਰ ਜੇ ਅਸੀਂ ਆਪਣੀਆਂ ਜਡ਼ ਨਾਲ ਜੁੜੇ ਰਹਿਣਾ ਹੈ ਕਿਤਾਬਾਂ ਬਹੁਤ ਜ਼ਰੂਰੀ ਨੇ।
ਸੋ ਕਿਤਾਬਾਂ ਪੜ੍ਹੋ , ਬੱਚਿਆਂ ਸਾਮਣੇ ਤਾਂ ਜੋ ਉਹ ਵੀ ਸਿੱਖਣ। ਅਸੀਂ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀਂ, ਸਗੋਂ ਇਨਸਾਨ ਬਣਾਉਣਾ ਹੈ, ਜੋ ਕਿ ਜਿਉਣ ਲਈ ਪੈਸੇ ਕਮਾਉਣ, ਨਾ ਕਿ ਪੈਸੇ ਕਮਾਉਣ ਲਈ ਜੀਣ।
ਮੈਂ ਵੀ ਕਈ ਵਾਰ ਜਦ ਮੋਬਾਈਲ ਵਿਚ ਗੁਆਚ ਜਿਹਾ ਜਾਂਦਾ ਹਾਂ ਤਾਂ ਫਿਰ ਕਿਤਾਬਾਂ ਦਾ ਜਾਦੂ ਮੈਨੂੰ ਬਾਹਰ ਕੱਢ ਲੈਂਦਾ ਹੈ।
ਧਨੰਵਾਦ
ਰਜਨੀਸ਼ ਜੱਸ

26.10.2019
No comments:
Post a Comment