Sunday, June 2, 2019

ਐਲਡਸ ਹਕਸਲੇ ਦਾ ਨਾਵਲ ਨਵਾਂ ਤਕੜਾ ਸੰਸਾਰ ਤੇ ਮੌਜੂਦਾ ਜੀਵਨ

ਗਲੀ ਵਿਚ ਇਹ ਤੌਲੀਏ ਬਿਕਣ ਆਏ 80 ਰੁਪਏ ਕਹਿ ਰਿਹਾ ਸੀ  ਤੇ 50 ਦੇ ਵੇਚ ਗਿਆ। ਹੱਥ ਨਾਲ ਬਣੇ ਇਹ ਜੇ ਕੀਤੇ ਸ਼ੋਰੂਮ ਤੇ ਹੋਣ ਤਾਂ ਕਿੰਨੇ ਮਹਿੰਗੇ ਵਿਕ ਜਾਣ? ਕਈ ਲੋਕਾਂ ਨੇ 30 ਰੁਪਏ ਵਿਚ ਵੀ ਖਰੀਦੇ।
ਉਹ ਦੱਸ ਰਿਹਾ ਸੀ ਕੇ ਇਹ ਪਿੰਡਾਂ ਵਿਚ ਜ਼ਨਾਨੀਆਂ
 ਬਣਾਉਂਦੀਆਂ ਨੇ ਤੇ ਉਹ ਸ਼ਹਿਰ ਆਕੇ ਇਹ ਵੇਚਦੇ ਨੇ।
ਇਹ ਸਭ ਵੇਖਕੇ ਮੈਨੂੰ " ਮ੍ਹਟਰੂ ਬਿਜਲੀ ਕਾ ਮੰਡੋਲਾ "ਫਿਲਮ ਦਾ ਡਾਇਲਾਗ ਯਾਦ ਆ ਗਿਆ
ਖਾਲੀ ਜਗ੍ਹਾ ਵੇਖਕੇ ਇਕ ਮੰਤਰੀ ਕਿਸੇ ਇੰਡਸਟਰੀ ਵਾਲੇ ਨਾਲ ਗੱਲ ਕਰਦਾ ਹੈ ਇਥੇ ਬਹੁਤ ਵੱਡੀਆਂ ਫੈਕ੍ਟਰੀਆਂ ਲੱਗ ਸਕਦੀਆਂ ਨੇ। ਦੂਜਾ ਕਹਿੰਦਾ ਫਿਰ ਉਸ ਵਿਚ ਲੋਕ ਕੰਮ ਕਰਕੇ ਅਮੀਰ ਹੋ ਜਾਣਗੇ । ਤਾਂ ਪਹਿਲਾ ਹੱਸਕੇ ਕਹਿੰਦਾ ਹੈ, ਨਹੀਂ ਅਜਿਹਾ ਨਹੀਂ ਹੋਵੇਗਾ ਅਸੀਂ ਲਾਗੇ ਇਕ ਬਿਗ ਬਾਜ਼ਾਰ ਬਣਾਵਾਂਗੇ ਉਥੇ ਅਜਿਹਾ ਸਮਨ ਵੇਚਾਂਗੇ ਜੋ  ਕੇ ਪੈਸੇ ਘੁੱਮ ਫਿਰ ਕੇ ਸਾਡੀ ਝੋਲੀ ਵਿਚ ਹੀ ਆ ਜਾਏਗਾ ।

ਇਹੀ ਹੋ ਰਿਹਾ ਹੈ, ਅੱਜਕਲ ਟੈਕਸੀ ਅਸੀਂ ਮੋਬਾਈਲ ਤੇ ਬੁਕ ਕਰਦੇ ਹਾਂ , ਹੁਣ ਆਨਲਾਈਨ ਖਾਣਾ ਬੁੱਕ ਕਰਕੇ ਘਰ ਮੰਗਵਾ ਲੈਂਦੇਹਹਾਂ। ਹਰ ਚੀਜ਼ ਬੈਠ ਬਿਠਾਏ ਹੋਣ ਲੱਗ ਪਈ ਹੈ ।
ਹੌਲੀ ਹੌਲੀ ਅਸੀਂ ਮਸ਼ੀਨ ਨਾਲ ਇੰਨੇ ਘਿਰ ਗਏ ਹਾਂ ਕੇ ਇਸ ਬਿਨਾ ਜੀਉਣਾ ਬਹੁਤ ਔਖਾ ਹੋ ਗਿਆ ਹੈ।
ਮੈਨੂੰ ਯਾਦ ਆਆਉਂਦਾ ਹੈ ਮੈਂ ਦਸਵੀ ਕਲਾਸ ਚ ਅਲਡੈਸ  ਹਕਸਲੇ  ਦਾ ਨਾਵਲ "ਨਵਾਂ ਤਕਡ਼ ਸੰਸਾਰ ਪੜ੍ਹਿਆਂ ਸੀ । ਮੈਂ ਇੰਨਾ ਪ੍ਰਭਾਵਿਤ ਹੋਇਆ ਕੇ ਕਈ ਦਿਨ ਤਕ ਇਕ ਅਜੀਬ ਸੋਚ ਵਿਚ ਡੁੱਬਾ ਰਿਹਾ ।
ਇਹ ਨਾਵਲ ਅੱਜਕਲ ਸਾਰਥਕ ਹੋ ਰਿਹਾ ਹੈ। ਇਸ ਨਾਵਲ ਵਿਚ ਬੱਚੇ ਟੈਸਟ ਟਿਊਬ ਵਿਚ ਪੈਦਾ ਹੋ ਰਹੇ ਸਨ । ਇਕ ਬੰਦਾ ਇਹ ਸਭ ਵੇਖਦਾ ਹੈ। ਇਹ ਲੋਕ ਖੁਸ਼ ਹੋਣ ਲਈ ਸੋਮਾ ਨਾਮ ਦੀ ਦਵਾਈ ਖਾਂਦੇ ਨੇ।  ਇਕ ਮਜ਼ਦੂਰ ਕਲਾਸ ਹੈ , ਇਕ ਮੈਨੇਜਰ।  ਜੇ ਮੈਨੇਜਰ ਕਿਸੇ ਮਜ਼ਦੂਰ  ਦੇ ਥੱਪੜ ਵੀ ਮਾਰ ਦੇਵੇ ਤਾ ਉਹ ਵਿਰੋਧ ਨਹੀਂ ਕਰਦਾ ਸੀ ।
ਉਹ ਬੰਦਾ ਕਹਿੰਦਾ ਇਹ ਤਾ ਸਹੀ ਨਹੀਂ ਤਾ ਉਹ ਡਾਕਟਰ ਕਹਿੰਦਾ ਇਸ ਨਾਲ ਸ਼ਹਿਰ ਚ ਸ਼ਾਂਤੀ ਬਣੀ ਰਹੇਗੀ ।ਉਹ ਸਭ ਡਾਕਟਰ ਨਾਲ ਬਹਿਸ ਕਰਦਾ ਹੈ।
ਆਖਿਰ ਵਿਚ ਉਹ ਆਦਮੀ ਨੂੰ ਗੋਲੀ ਮਾਰਕੇ ਮਾਰ ਦਿੱਤਾ ਜਾਂਦਾ ਹੈ।
 ਇਹ ਨਾਵਲ ਲਗਭਗ 1910 ਚ ਲਿਖਿਆ ਗਿਆ ਸੀ ਪਰ ਅੱਜ ਵੀ ਇਹ ਓ ਹੀ ਸਾਰਥਕ ਹੈ ।
ਮੈਂ ਨਿਰਾਸ਼ ਨਹੀਂ ਹਾਂ ਬੱਸ ਇਹ ਕਹਿਣਾ ਚਾਹੁੰਦਾ ਹਾਂ ਜਦ ਵੀ ਹੇਠ ਦੇ ਕਾਰੀਗਰ ਸਮਾਂ ਵੇਚਣ ਤਾ ਓਹਨਾ ਨੂੰ ਵਾਜਿਬ ਦਾਮ ਦਿਓ ।
ਅਸੀਂ ਬਿਗ ਬਾਜ਼ਾਰ ਜਾਕੇ ਬਰਾਂਡਿਡ ਸਾਮਾਨ ਖਰੀਦ ਦੇ ਹਾਂ ਜਿਸ ਨਾਲ ਪੈਸੇ ਕੁਝ ਹੱਥਾਂ ਵਿਚ ਹੀ ਹੋਕੇ ਰਹਿ ਗਿਆ ਹੈ ।
ਮੈਂ ਆਪਣੇ ਆਲੇ ਦੁਆਲੇ ਲੋਕਾਂ ਨੂੰ  ਵੇਖਦਾ ਹਾਂ,  ਪਤੀ ਪਤਨੀ ਦੋਵੇ ਸੰਘਰਸ਼ ਕਰ ਰਹੇ ਨੇ। ਪੈਸੇ ਜੋੜਣ ਲਈ
20 ਸਾਲ ਮਕਾਨ ਦੀਆਂ ਕਿਸ਼ਤਾਂ,  ਬੱਚਿਆਂ ਦੀ ਪੜ੍ਹਾਈ ਦੇ ਚੱਕਰਵਿਊ ਚ ਫਸਿਆ ਮੱਧ ਵਰਗੀ ਪਰਿਵਾਰ।

ਪੈਸੇ ਆਉਂਦਾ ਤਾ ਹੈ ਪਰ ਘੁੱਮ ਫਿਰਕੇ ਫਿਰ ਸਰਮਾਏਦਾਰ ਦ ਹੱਥਾਂ ਵਿਚ ਚਲਾ ਜਾਂਦਾ ਹੈ।

ਫਿਰ ਵੀ ਮੈਂ ਚੰਗੇ ਭਵਿੱਖ ਦੀ ਕਾਮਨਾ ਕਰਦਾ ਹਾਂ।

ਰਾਵਿੰਦਰਨਾਥ ਟੈਗੋਰ ਕਹਿੰਦੇ ਨੇ ,
"ਹਰ ਨਵਾਂ ਜੰਮਦਾ ਬੱਚਾ ਇਸ ਗੱਲ ਦਾ ਪ੍ਰਤੀਕ ਹੈ ਕਿ ਪ੍ਰਮਾਤਮਾ ਨਿਰਾਸ਼ ਨਹੀਂ ਹੈ।"
ਸੋ ਅਸੀਂ ਵੀ ਉਮੀਦ ਰੱਖਿਏ ਚੰਗੇ ਵਰਤਮਾਨ ਦੀ, ਵਰਤਮਾਨ ਦੀ ਕੁੱਖ ਚ ਜੰਮ ਰਹੇ ਭਵਿੱਖ ਦੀ ।

ਇਕ  ਗੀਤ ਦੀਆਂ ਕੁਝ ਸਤਰਾਂ ਯਾਦ ਆਉਂਦੀਆਂ ਨੇ

ਇਨ ਕਾਲੀ ਸਦਿਯੋੰ ਕੇ ਸਰ ਸੇ
ਜਬ ਰਾਤ ਕਾ ਆਂਚਲ ਢਲਕੇਗਾ
ਜਬ ਅੰਬਰ ਝੂਮ ਕੇ ਨਾਚੇਗਾ
ਜਬ ਧਰਤੀ ਨਗ਼ਮੇ ਗਾਏਗੀ
ਵੋ ਸੁਬਹ ਕਭੀ ਤੋਂ ਆਏਗੀ
ਵੋ ਸੁਬਹ ਕਭੀ ਤੋਂ ਆਏਗੀ

#ਰਜਨੀਸ਼ ਜੱਸ
ਰੁਦਰਪੁਰ
ਉਤਰਾਖੰਡ
#rajneesh_jass



1 comment:

  1. ਕਿਤਾਬ ਕਿਥੋਂ ਮਿਲ ਸਕਦੀ ਏ?

    ReplyDelete