Saturday, October 26, 2019

पुस्तकें और बिग बाजार कल्चर

 सृजनात्मक पुस्तकें समाज को एक दिशा देने का काम करती हैं। बिग बाजार सिर्फ और सिर्फ उपभोक्तावादी समाज को बढ़ावा दे रहा है। अगर हम चाहते हैं कि आने वाली पीढ़ियां खुश और शांत चित्त रहें, तो हर बिग बाजार में कम से कम एक किताबों की एक दुकान जरूर होनी चाहिए अन्यथा समाज केवल मशीन रूपी इन्सानों से भर जाएगा।
मुझे अपने पिता के एक दोस्त, राजकुमार, जो ओशो के सन्यासी हो गए। उन्होंने घर छोड़ दिया और जबलपुर, ओशो में आश्रम में ओशो साहित्य बेचना शुरू कर दिया। जब वह अपने गाँव आए, तो उनके पिता ने मेरे पिता से कहा कि आप उन्हें समझाएं कि यह दुकान पर बैठे जो कि इसे जीवन के बारे में कुछ पता चले। तब राजकुमार ने कहा कि आप जीवन के बारे में कुछ नहीं जानते, जो कि आप ओशो, चैखोव, टॉलस्टॉय के बारे में कुछ नहीं जानते हैं।
उनके पिता ने कहा, जस जी मुझे यह समझ नहीं आ रहा है कि ये किसी आदमी का नाम ले रहा है या किसी ओर का?

मेरे पास एक कुलीग राजु विश्वकर्मा है जो मैकेनिकल डिग्री करने के लिए बुंदेलखंड गया था। उनकी रुचि साहित्य में थी। उन्होंने पुस्तकालय से अमृता प्रीतम की आत्मकथा रसीदी टिकट लेकर पढा।लिया। किसी कारण से वह बठिंडा आ  डिग्री कालेज आ गया। पर वहाँ के पुस्तकालय में साहित्य की एक भी पुस्तक नहीं मिली, हालाँकि, बठिंडा  साहित्यिक रूप से बहुत धनी शहर है।

पाश ने एक बात कही है, उनकी कविता
 "मैं विदा लेता हूंँ मेरी दोस्त" में ,
, "प्यार करने और जीना उन्हें कभी ना आएगा जिन्हें जिंदगी ने बनिया बना दिया ।"
इसका मतलब यह नहीं है कि पाश एक जाति के बारे में बात कर रहा है, वह बात कर रहा है कि सिर्फ पैसा बनाने से खुशी नहीं मिलती , प्यार और जीवन इससे बहुत आगे की बात है।
जंग बहादुर गोयल ने अपनी पुस्तक विश्व साहित्य के शाहकार नावल में लिखा है कि वे एक तकनीकी विश्वविद्यालय के पुस्तकालय में गए और पाया कि वँहा लगभग 50,000 किताबें थीं। उन्होंने स्वाभाविक रूप से पूछा,  यहां गोर्की, टॉल्स्टॉय या मुंशी प्रेमचंद की किताबें हैं?
 फिर यह पता चला कि यँहा ऐसी कोई किताब नहीं थी। तो सवाल उठता है कि हम किस तरह के इंजीनियरों का पैदा कर रहे हैं?
कलकत्ता छह नोबेल पुरस्कार विजेताओं के साथ दुनिया का सबसे बड़ा नोबेल पुरस्कार विजेता शहर बन गया है। बंगाल में एक खास बात है, चाहे वँहा इंजीनियर हो या डॉक्टर, एक विषय कला की आवश्यकता है। यही कारण है कि वे कला से प्यार करते हैं।वँहा चाय के खोखे में एक लेखक की तस्वीर ज़रूर  होगी।
 मैं यह नहीं कहता कि हम बिल्कुल कोरे हैं, लेकिन अगर हम अपनी जड़ों से जुडे रहना है तो किताबों से जुड़ना होगा।

 इसलिए बच्चों के सामने बैठकर किताबें पढ़ें, ताकि वे भी सीख सकें। अगर हम चाहते हैं हमारे बच्चे पैसा बनाने की मशीन न बने, बल्कि इंसान बनें  तो उन्हें ये सिखाना होगा, कि जीने के लिए पैसा कमाना है, ना कि पैसा कमाने के लिए जीना है। ये एक बहुत बडा  बुनियादी भेद है।

 मैं भी जब कभी मैं मोबाइल में खो जाता हूं, तो  किताबों का जादू मुझे बाहर खींच लाता है।

आपका धन्यवाद
रजनीश जस
26.10.2019

ਕਿਤਾਬਾਂ ਤੇ ਬਿਗ ਬਜ਼ਾਰ ਸੱਭਿਅਤਾ

ਉਸਾਰੂ ਕਿਤਾਬਾਂ ਸਮਾਜ ਨੂੰ ਸੇਧ ਦਿੰਦਿਆਂ ਨੇ।  ਬਿਗ ਬਜ਼ਾਰ ਸਿਰਫ ਤੇ ਸਿਰਫ, ਖਪਤਵਾਦੀ ਸਮਾਜ ਨੂੰ ਵਧਾਵਾ ਦੇ ਰਿਹਾ ਹੈ। ਜੇ ਅਸੀਂ ਚਾਹੁੰਦੇ ਹਾਂ ਆਉਣ ਵਾਲਿਆਂ ਪੀੜੀਆਂ ਦਾ ਮਨ ਖੁਸ਼ੀ ਤੇ ਸ਼ਾਂਤੀ ਨਾਲ ਭਰਿਆ ਰਹੇ ਤਾਂ ਹਰ ਬਿਗ ਬਾਜ਼ਾਰ ਵਿਚ ਘੱਟੋ ਘੱਟ ਇਕ ਕਿਤਾਬਾਂ ਦੀ ਦੁਕਾਨ ਹੋਣੀ ਜ਼ਰੂਰੀ ਹੈ। ਨਹੀਂ ਤਾਂ ਸਮਾਜ ਸਿਰਫ ਮਸ਼ੀਨ ਰੂਪੀ ਇਨਸਾਨ ਨਾਲ ਭਰ ਜਾਵੇਗਾ ।
ਮੈਨੂੰ ਯਾਦ ਆ ਰਿਹਾ ਹੈ ਮੇਰੇ ਪਿਤਾ ਜੀ ਦਾ ਇਕ ਮਿੱਤਰ ਰਾਜਕੁਮਾਰ, ਓਸ਼ੋ ਦਾ ਸੰਨਿਆਸੀ ਹੋ ਗਿਆ। ਉਹ ਘਰਬਾਰ  ਛੱਡਕੇ ਓਸ਼ੋ ਦੇ ਜਬਲਪੁਰ ਵਾਲੇ ਆਸ਼ਰਮ ਵਿਚ ਰਹਿਕੇ ਓਸ਼ੋ ਸਾਹਿਤ ਵੇਚਣ ਲੱਗਾ । ਜਦ ਉਹ ਆਪਣੇ ਪਿੰਡ ਆਇਆ ਤਾ ਉਸਦੇ ਪਿਤਾ ਨੇ ਮੇਰੇ ਬਾਪੂ ਨੂੰ ਕਿਹਾ ਕਿ ਤੁਸੀਂ ਇਸਨੂੰ ਸਮਝਾਓ ਕਿ ਇਹ ਹੱਟੀ ਤੇ ਬੈਠੇ ਤਾਂ ਜੋ ਇਸਨੂੰ ਜ਼ਿੰਦਗੀ ਬਾਰੇ ਕੁਝ ਪਤਾ ਲੱਗੇ।  ਤਾਂ ਅੱਗੋਂ ਰਾਜਕੁਮਾਰ ਨੇ ਕਿਹਾ ਤੁਹਾਨੂੰ ਜ਼ਿੰਦਗੀ ਬਾਰੇ ਕਿ ਪਤਾ ਹੋਵੇਗਾ ਤੁਸੀਂ , ਓਸ਼ੋ, ਚੈਖ਼ੋਵ,ਟਾਲਸਟਾਏ ਬਾਰੇ ਕੁਝ ਨਹੀਂ ਜਾਣਦੇ।
ਉਸਦੇ ਪਿਤਾ ਨੇ ਕਿਹਾ,  ਜੱਸ ਸਾਬ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਕੇ ਇਹ ਕਿਸੇ ਆਦਮੀ ਦਾ ਨਾਮ ਲੈ ਰਿਹਾ ਹੈ ਜਾਂ ਕਿਸੇ ਕਿਤਾਬ ਦਾ ?

ਮੇਰਾ ਇਕ ਕੁਲੀਗ ਹੈ ਰਾਜੂ ਵਿਸ਼ਵਕਰਮਾ ਜੋ ਮਕੈਨੀਕਲ ਵਿਚ ਡਿਗਰੀ  ਕਰਨ ਬੁੰਦੇਲਖੰਡ ਗਿਆ। ਉਸਨੂੰ ਸਾਹਿਤ ਵਿਚ ਰੁਚੀ ਸੀ। ਉਸਨੇ ਲਾਇਬ੍ਰੇਰੀ ਵਿਚੋਂ ਅਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਰਸੀਦੀ ਟਿਕਟ ਲੈਕੇ ਪੜ੍ਹਿਆ।ਫਿਰ  ਕਿਸੇ ਕਾਰਨ ਕਰਕੇ ਉਹ ਬਠਿੰਡੇ ਆਕੇ ਡਿਗਰੀ ਕਾਲਜ ਆ ਗਿਆ। ਉੱਥੇ ਦੀ ਲਾਇਬ੍ਰੇਰੀ ਵਿਚ ਇੱਕ ਵੀ ਸਾਹਿਤ ਦੀ ਕਿਤਾਬ ਨਹੀਂ ਮਿਲੀ। ਹਲਾਂਕਿ ਬਠਿੰਡਾ ਸਾਹਿਤਿਕ ਪੱਖੋਂ ਬਹੁਤ ਧਨੀ ਹੈ।

ਪਾਸ਼ ਨੇ ਇਕ ਗੱਲ ਕਹੀ ਹੈ, ਆਪਣੀ ਕਵਿਤਾ
 " ਮੈਂ ਵਿਦਾ ਲੈਂਦਾ ਹਾਂ ਮੇਰੀ ਦੋਸਤ " ਉਸ ਵਿਚ ਇਕ ਬਹੁਤ ਗਹਿਰੀ ਗੱਲ ਕਹਿੰਦੇ ਨੇ
," ਪਿਆਰ ਕਰਨਾ ਤੇ ਜਿਉਣਾ ਉਹਨਾਂ ਨੂੰ ਕਦੇ ਵੀ ਨਾ ਆਏਗਾ, ਜਿਹਨਾਂ ਨੂੰ ਜਿੰਦਗੀ ਬਾਨੀਆ ਬਣਾ ਦਿੱਤਾ।"
ਇਸਦਾ ਮਤਲਬ ਇਹ ਨਹੀਂ ਕਿ ਪਾਸ਼ ਕਿਸੇ ਜਾਤੀ ਬਾਰੇ ਕਹਿ ਰਿਹਾ ਹੈ, ਉਹ ਗੱਲ ਕਰ ਰਿਹਾ ਹੈ ਕਿ ਸਿਰਫ਼ ਪੈਸੇ ਕਮਾਉਣ ਨਾਲ ਸੁਖ ਨਹੀਂ ਮਿਲਦਾ, ਪਿਆਰ ਕਰਨ ਤੇ ਜਿਉਣਾ ਉਸ ਤੋਂ ਬਹੁਤ ਅਲੱਗ ਹੈ।
ਜੰਗ ਬਹਾਦੁਰ ਗੋਇਲ ਜੀ ਨੇ ਆਪਣੀ ਕਿਤਾਬ ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਵਿਚ ਲਿਖਿਆ ਹੈ ਕਿ ਉਹ ਕਿਸੇ ਟੈਕਨੀਕਲ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਗਏ ਤਾਂ ਪਤਾ ਲੱਗਾ ਉੱਥੇ ਲਗਭਗ 50 ਹਜਾਰ ਕਿਤਾਬਾਂ ਨੇ।
ਓਹਨਾ ਨੇ ਸੁਭਾਵਿਕ ਹੀ ਪੁੱਛ ਲਿਆ ਇਥੇ ਗੋਰਕੀ,  ਤਾਲਸਤਾਏ ਜਾਂ ਮੁਨਸ਼ੀ ਪ੍ਰੇਮਚੰਦ ਦੀਆ ਕਿਤਾਬਾਂ ਨੇ?
 ਤਾ ਅੱਗੋਂ ਪਤਾ ਲੱਗਾ ਉਥੇ ਅਜਿਹੀ ਇਕ ਵੀ ਕਿਤਾਬ ਨਹੀਂ ਸੀ। ਤਾਂ ਇਹ ਸਵਾਲ ਪੈਦਾ ਹੁੰਦਾ ਹੈ, ਅਸੀਂ ਕਿਸ ਤਰਾਂ ਦੇ ਇੰਜੀਨੀਅਰ ਪੈਦਾ ਕਰ ਰਹੇ ਹਾਂ ?
ਕਲਕੱਤਾ ਦੁਨੀਆਂ ਦਾ ਸਭ ਤੋਂ ਵੱਧ ਨੋਬਲ ਪੁਰਸਕਾਰ ਜਿੱਤਾਂ ਵਾਲਾ ਸ਼ਹਿਰ ਬਣ ਗਿਆ ਹੈ ਜਿਥੇ 6 ਨੋਬਲ ਪੁਰਸਕਾਰ ਵਿਜੇਤਾ ਹੋਏ ਨੇ। ਬੰਗਾਲ ਵਿਚ ਇਕ ਗੱਲ ਹੈ ਕੇ ਚਾਹੇ ਕੋਈ  ਇੰਜੀਨੀਅਰ ਬਣੇ ਜਾਂ ਕੋਈ ਡਾਕਟਰ ਉੱਥੇ ਇਕ ਵਿਸ਼ਾ ਆਰਟ ਦਾ ਜ਼ਰੂਰੀ ਹੈ।ਇਹੀ ਕਾਰਣ ਹੈ ਓਹਨਾ ਵਿਚ ਕਲਾ ਲਈ ਮੁਹੱਬਤ ਦਾ। ਉਥੇ ਇੱਕ ਚਾਹ ਵਾਲੇ ਖੋਖੇ ਵਿਚ ਵੀ ਕਿਸੇ ਸਾਹਿਤਕਾਰ ਦੀ ਤਸਵੀਰ ਮਿਲ ਜਾਏਗੀ।
 ਮੇਰਾ ਅਜਿਹਾ ਕਹਿਣਾ ਨਹੀਂ ਕਿ ਅਸੀਂ ਬਿਲਕੁਲ ਕੋਰੇ ਹਾਂ ਪਰ ਜੇ ਅਸੀਂ ਆਪਣੀਆਂ ਜਡ਼ ਨਾਲ ਜੁੜੇ ਰਹਿਣਾ ਹੈ ਕਿਤਾਬਾਂ ਬਹੁਤ ਜ਼ਰੂਰੀ ਨੇ।

 ਸੋ ਕਿਤਾਬਾਂ ਪੜ੍ਹੋ , ਬੱਚਿਆਂ ਸਾਮਣੇ ਤਾਂ ਜੋ ਉਹ ਵੀ ਸਿੱਖਣ। ਅਸੀਂ ਬੱਚਿਆਂ ਨੂੰ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਨਹੀਂ, ਸਗੋਂ ਇਨਸਾਨ ਬਣਾਉਣਾ ਹੈ, ਜੋ ਕਿ ਜਿਉਣ ਲਈ ਪੈਸੇ ਕਮਾਉਣ, ਨਾ ਕਿ ਪੈਸੇ ਕਮਾਉਣ ਲਈ ਜੀਣ।
 ਮੈਂ ਵੀ ਕਈ ਵਾਰ ਜਦ ਮੋਬਾਈਲ ਵਿਚ ਗੁਆਚ ਜਿਹਾ ਜਾਂਦਾ ਹਾਂ ਤਾਂ ਫਿਰ ਕਿਤਾਬਾਂ ਦਾ ਜਾਦੂ ਮੈਨੂੰ ਬਾਹਰ ਕੱਢ ਲੈਂਦਾ ਹੈ।

ਧਨੰਵਾਦ
ਰਜਨੀਸ਼ ਜੱਸ
26.10.2019