ਬੱਚਿਆਂ ਦੀਆਂ ਪ੍ਰੀਖਿਆਵਾਂ ਦਸਵੀਂ ਤੇ ਬਾਰਵੀਂ ਜਮਾਤ ਦੇ ਰਿਜ਼ਲਟ ਆ ਗਏ ਨੇ|
ਕੁਝ ਕੁ ਬੱਚੇ ਟੌਪ ਕਰ ਗਏ ਨੇ ਤੇ ਬਹੁਤ ਸਾਰੇ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਨੇ। ਮੈਂ ਉਹਨਾਂ ਦੋਹਾਂ ਦੀ ਗੱਲ ਨਹੀਂ ਕਰ ਰਿਹਾ ਪਰ ਜੋ ਬੱਚੇ ਫੇਲ ਹੋ ਗਏ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਹਾਂ। ਜੋ ਇਸ ਵਾਰ ਨਹੀਂ ਪਾਸ ਹੋਏ ਤਾਂ ਅਗਲੀ ਵਾਰ ਹੋ ਜਾਓਗੇ। ਨੰਬਰ ਵਧੀਆ ਲੈ ਲੈਣਾ ਕੋਈ ਮਾਪਦੰਡ ਨਹੀਂ ਹੈ ਇੱਕ ਚੰਗੇ ਇਨਸਾਨ ਹੋਣ ਦਾ।
ਫੇਲ ਹੋਣ ਦੇ ਕਾਰਨ ਨਿਰਾਸ਼ਾ ਵਿੱਚ ਕੋਈ ਅਜਿਹਾ ਕੰਮ ਨਾ ਕਰਨਾ ਜਿਸ ਕਰਕੇ ਤੁਹਾਡਾ ਜਾਂ ਤੁਹਾਡੇ ਮਾਂ ਬਾਪ ਦਾ ਕੋਈ ਨੁਕਸਾਨ ਹੋਵੇ।
ਪਹਿਲੀ ਗੱਲ, ਬਹੁਤ ਸਾਰੇ ਬੱਚੇ ਫੇਲ ਹੋਣ ਬਾਅਦ ਨਸ਼ਿਆਂ ਵਿੱਚ ਜਾਂ ਆਤਮ ਹੱਤਿਆ ਵਾਲੀ ਰਾਹ ਤੇ ਤੁਰ ਪੈਂਦੇ ਨੇ ਜੋ ਕਿ ਬਹੁਤ ਗਲਤ ਹੈ।
ਦੂਜਾ ਮਾਂ ਪਿਓ ਤੋਂ ਵੀ ਕੋਈ ਹੱਕ ਨਹੀਂ ਬਣਦਾ ਕਿ ਉਹ ਵਧੀਆ ਨੰਬਰ ਲੈਣ ਲਈ ਬੱਚਿਆਂ ਉੱਤੇ ਦਬਾਅ ਪਾਉਣ।
ਮੈਂ ਆਪਣੀ ਮਾੜੀ ਸੰਗਤ ਕਰਕੇ ਪਲੱਸ ਟੂ ਮੈਡੀਕਲ ਵਿੱਚ ਫੇਲ ਹੋ ਗਿਆ। ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ। ਇੱਕ ਬਹੁਤ ਵਧੀਆ ਕੰਪਨੀ ਚ ਨੌਕਰੀ ਲੱਗ ਗਈ ਫਿਰ ਮੈਨੇਜਰ ਨਾਲ ਲੜਾਈ ਹੋ ਗਈ ਤੋ ਨੌਕਰੀ ਛੱਡ ਦਿੱਤੀ। ਦੋ ਤਿੰਨ ਮਹੀਨੇ ਡੈਂਟਿੰਗ ਪੇੰਟਿੰਗ ਦਾ ਕੰਮ ਕੀਤਾ। ਫਿਰ ਤਿੰਨ ਮਹੀਨੇ ਰੈਫਰੀਜਨਰੇਸ਼ਨ ਤੇ ਏਅਰ ਕੰਡੀਸ਼ਨਿੰਗ ਦਾ ਕੰਮ ਸਿੱਖਿਆ। ਕਿਤੇ ਵੀ ਟਿਕ ਕੇ ਨੌਕਰੀ ਨਹੀਂ ਕਰਦਾ ਸੀ ਫਿਰ ਹਿਮਾਚਲ ਪ੍ਰਦੇਸ ਚਲਾ ਗਿਆ ਉਥੇ ਰੂਬੀ ਬਡਿਆਲ ਨੇ ਮੇਰੇ ਜੀਵਨ ਵਿੱਚ ਕ੍ਰਾਂਤੀ ਲਿਆਂਦੀ ਕਿ ਪੈਸਾ ਤੇ ਧਿਆਨ ਦੋ ਖੰਭ ਨੇ ਜਿਨਾਂ ਨਾਲ ਇੱਕ ਜੀਵਨ ਦੀ ਉਡਾਨ ਭਰੀ ਜਾ ਸਕਦੀ ਹੈ।
ਮੈਂ ਇੰਨੀ ਬਾਰ ਫੇਲ ਹੁੰਦਾ ਰਿਹਾ ਬਾਪੂ ਨੇ ਕਦੀ ਮੇਰੇ ਤੇ ਹੱਥ ਨਹੀਂ ਚੱਕਿਆ। ਪਰ ਮੈਂ ਉਸ ਸਮੇਂ ਦਾ ਉਪਯੋਗ ਕੀਤਾ, ਘੁੰਮਦਾ ਰਿਹਾ ਲੋਕਾਂ ਨਾਲ ਮਿਲਿਆ ਗੱਲਾਂ ਕਰਦਾ ਰਿਹਾ, ਕਿਤਾਬਾਂ ਪੜ੍ਹੀਆਂ ।
ਅੱਜ ਕੱਲ ਦੇ ਬੱਚੇ ਬਹੁਤ ਜਿਆਦਾ ਐਮਬੀਸ਼ੀਅਸ ਨੇ , ਕਿਸੇ ਇੰਟਰਵਿਊ ਵਿੱਚ ਪਾਸ ਨਾ ਹੋਏ ਜਾਂ ਨੰਬਰ ਘੱਟ ਆ ਗਏ ਤਾਂ ਆਤਮ ਹੱਤਿਆ ਕਰਨ ਵੱਲ ਤੁਰ ਪੈਂਦੇ ਨੇ। ਆਤਮ ਹੱਤਿਆ ਕਰ ਲੈਣਾ ਜੀਵਨ ਨੂੰ ਸਮੇਂ ਤੋਂ ਪਹਿਲਾਂ ਖਤਮ ਕਰ ਦੇਣਾ ਹੈ।
ਓਸ਼ੋ ਨੇ ਕਿਹਾ ਹੈ ਹਿਟਲਰ ਨੇ ਆਪਣੀ ਆਟੋਬਾਓਗਰਾਫੀ ਵਿੱਚ ਲਿਖਿਆ ਹੈ ਕਿ ਉਹ ਬਚਪਨ ਪੇਂਟਰ ਬਣਨਾ ਚਾਹੁੰਦਾ ਸੀ ਪਰ ਉਹਦੇ ਮਾਂ ਬਾਪ ਨੇ ਉਹਨੂੰ ਪੇਂਟਰ ਨਹੀਂ ਬਣਨ
ਦਿੱਤਾ। ਤੇ ਜਿਸ ਕਰਕੇ ਦੁਨੀਆ ਨੇ ਦੂਸਰਾ ਵਿਸ਼ਵ ਯੁੱਧ ਦੇਖਿਆ ਜਿਸ ਵਿੱਚ ਇਕੱਲੇ ਹਿਟਲਰ ਨੇ 60 ਲੱਖ ਲੋਕ ਮਾਰ ਦਿੱਤੇ। ਉਸ਼ੋ ਕਹਿੰਦੇ ਨੇ ਭਵਿੱਖ ਵਿੱਚ ਜੇ ਕਦੀ ਕੋਈ ਅਦਾਲਤ ਲੱਗੀ ਤਾਂ ਹਿਟਲਰ ਨਾਲੋਂ ਜਿਆਦਾ ਅਪਰਾਧੀ ਉਹਦੇ ਘਰ ਵਾਲੇ ਗਿਣੇ ਜਾਣਗੇ।
ਅਮਰੀਕਾ ਵਿੱਚ ਤੇ ਤਹਿਰਾਨ ਤੋਂ ਇੱਕ ਟੇਲਰ ਗਿਆ ਜਿਹਦਾ ਨਾਮ ਬਿਜ਼ਾਦ ਪਾਕਜ਼ਾਦ ਸੀ। ਉਸਨੇ ਅਮਰੀਕਾ ਚ ਬੈਵਰਲੇ ਹਿੱਲਜ਼ ਵਿੱਚ ਬਹੁਤ ਮਹਿੰਗੀ ਥਾਂ ਦੇ ਉੱਤੇ ਕੋਟ ਪੈਂਟ ਦੀ ਦੁਕਾਨ ਖੋਲੀ । ਲੋਕਾਂ ਨੇ ਕਿਹਾ ਕਿ ਤੂੰ ਬੇਵਕੂਫੀ ਕਰ ਰਿਹਾ ਹੈ ਇੰਨੀ ਮਹਿੰਗੀ ਜਗ੍ਹਾ ਤੇ ਕੋਈ ਨਹੀਂ ਆਏਗਾ। ਪਰ ਦੋ ਸਾਲ ਦੇ ਅੰਦਰ ਉਸ ਕੋਲ ਬਾਲੀਵੁੱਡ ਦੇ ਸਾਰੇ ਕਲਾਕਾਰ ਟਾਮ ਕਰੂਜ਼ ਤੋਂ ਲੈ ਕੇ ਅਮਰੀਕਾ ਦਾ ਰਾਸ਼ਟਰਪਤੀ ਤੇ ਦੁਨੀਆਂ ਭਰ ਦੇ ਅਮੀਰ ਲੋਕ ਕੋਟ ਸਿਲਵਾਉਣ ਆਉਣ ਲੱਗੇ। ਹੁਣ ਤਾਂ ਉਹ ਇਸ ਦੁਨੀਆ ਤੇ ਨਹੀਂ ਹਨ। ਪਰ ਉਹਦੇ ਘਰ ਪੀਲੇ ਰੰਗ ਦੀ ਰੋਲਸ ਰੌਇਸ ਕਾਰ ਤੇ ਹੋਰ ਮਹਿੰਗੀਆਂ ਗੱਡੀਆਂ ਸਨ।
ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸਿਰਫ਼ ਡਾਕਟਰੀ ਤੇ ਇੰਜੀਨੀਅਰ ਤੋਂ ਇਲਾਵਾ ਵੀ ਖੇਤਰਾਂ ਵਿੱਚ ਬੱਚੇ ਜਾ ਸਕਦੇ ਨੇ।
ਜੋ ਮਾਂ ਬਾਪ ਇਹ ਪੋਸਟ ਪੜ ਰਹੇ ਨੇ ਉਹ ਇਹ ਸੋਚ ਲੈਣ ਕਿ ਜੇ ਉਹ ਆਪਣੇ ਬੱਚਿਆਂ ਨੂੰ ਜੇ ਉਹ ਉਹਨਾਂ ਦੇ ਮਨ ਪਸੰਦ ਰਾਹਾਂ ਤੇ ਨਹੀਂ ਜਾਣ ਦਿੰਦੇ ਤਾਂ ਉਹਨਾਂ ਨੂੰ ਇੱਕ ਹਿਟਲਰ ਬਣਾਉਣ ਦੀ ਰਾਹ ਤੇ ਤੋਰ ਦਿੰਦੇ ਨੇ।
ਭਾਰਤ ਵਿੱਚ ਸਿਰਫ ਦੋ ਹੀ ਪ੍ਰੋਫੈਸ਼ਨਲ ਨੂੰ ਵਧੀਆ ਸਮਝਿਆ ਜਾਂਦਾ ਹੈ , ਪਰ ਕੀ ਸਿਰਫ ਡਾਕਟਰ ਤੇ ਇੰਜੀਨੀਅਰ ਹੀਂ ਸੰਸਾਰ ਨੂੰ ਚਲਾ ਰਹੇ ਨੇ। ਪਰ ਕੀ ਕਦੀ ਸੋਚਿਆ ਹੈ ਕਿਸਾਨ, ਮੋਚੀ, ਨਾਈ, ਟੇਲਰ, ਕੁਕਿੰਗ.... ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਫੈਸ਼ਨ ਨੇ ਜਿਹਨਾਂ ਵਿੱਚ ਲੋਕ ਵਧੀਆ ਕੰਮ ਕਰ ਰਹੇ ਨੇ।
ਹਰ ਇੱਕ ਬੱਚਾ ਇੱਕ ਸੰਭਾਵਨਾ ਲੈ ਕੇ ਪੈਦਾ ਹੁੰਦਾ ਹੈ ਜੇ ਉਹ ਨਾ ਉਹ ਨਾ ਬਣੇ ਤਾਂ ਉਹ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ। ਬੱਚੇ ਦੇ ਅੰਦਰ ਸੰਭਾਵਨਾ ਲੱਭਣਾ ਹੀ ਸਕੂਲ ਦਾ ਕੰਮ ਹੈ ਨਾ ਕਿ ਉਸ ਨੂੰ ਪਾਠ ਪੜਾ ਕੇ ਜੋ ਉਹ ਉਲਟੀ ਪੇਪਰ ਤੇ ਕਰ ਦਵੇ ਵਧੀਆ ਨੰਬਰ ਲੈ ਲਵੇ, ਤੇ ਉੱਚੀ ਪਦਵੀ ਦੀ ਪਹੁੰਚ ਜਾਏ ਤੇ ਉਹਦੀ ਵਾਹਵਾ ਕਰ ਦੇਣਾ ਹੈ।
ਤੁਸੀਂ ਆਪਣੇ ਆਲੇ ਦੁਆਲੇ ਹਾਲਤ ਦੇਖ ਹੀ ਰਹੋ ਜੋ ਡਾਕਟਰ ਬਣ ਗਏ ਨੇ ਉਹ ਕਵੀ ਬਣਨਾ ਚਾਹੁੰਦੇ ਸੀ, ਜੋ ਇੰਜੀਨੀਅਰ ਬਣ ਗਏ ਨੇ ਉਹ ਸਟੈਂਡ ਕਮੇਡੀਅਨ ਬਣਨਾ ਚਾਹੁੰਦੇ ਸੀ।
ਸੋ ਆਓ ਇਸ ਵਿਸ਼ੇ ਉੱਤੇ ਗੰਭੀਰਤਾ ਨਾਲ ਸੋਚੀਏ ਤੇ ਕੋਈ ਨਵੇਂ ਹਿਟਲਰ ਪੈਦਾ ਨਾ ਕਰੀਏ।
ਫਿਰ ਮਿਲਾਂਗਾ ਇੱਕ ਹੋਰ ਕਿੱਸਾ ਲੈ ਕੇ ।
ਤੁਹਾਡਾ ਆਪਣਾ
ਰਜਨੀਸ਼ ਜੱਸ
ਰੁਦਰਪੁਰ, ਉੱਤਰਾਖੰਡ
ਨਿਵਾਸੀ ਪੁਰਹੀਰਾਂ, ਹੁਸ਼ਿਆਰਪੁਰ
ਪੰਜਾਬ
(ਲੇਖ ਵਿੱਚ ਬਿਜ਼ਾਦ ਪਾਕਜ਼ਾਦ ਦਾ ਕਿੱਸਾ," ਅਸੀਂ ਵੀ ਵੇਖੀ ਦੁਨੀਆ" ਮੇਜਰ ਮਾਂਗਤ ਜੀ ਦੀ ਕਿਤਾਬ ਚੋਂ ਧਨੰਵਾਦ ਸਾਹਿਤ ਲਿਆ ਗਿਆ ਹੈ)
#saynotosuicide
#say_yes_to_life
#say_no_to_suicide
#life_coach